ਵਾਸ਼ਿੰਗਟਨ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮੌਤ ਦੀ ਸਜ਼ਾਯਾਫ਼ਤਾ ਪਹਿਲੇ ਭਾਰਤੀ ਅਮਰੀਕੀ ਕੈਦੀ ਨੂੰ ਮੌਤ ਦੀ ਸਜ਼ਾ ਲਈ ਤਰੀਕ ਅਗਲੇ ਮਹੀਨੇ ਤੈਅ ਕਰ ਦਿੱਤੀ ਗਈ Âੈ। 32 ਸਾਲਾਂ ਦੇ ਰਘੁਨੰਦਨ ਯੰਦਮੁਰੀ ਨੂੰ ਇਕ ਮਾਸੂਮ ਅਤੇ ਉਸ ਦੀ ਭਾਰਤੀ ਦਾਦੀ ਦੀ ਹੱਤਿਆ ਦੇ ਜੁਰਮ 'ਚ ਦੋਸ਼ੀ ਪਾਇਆ ਗਿਆ ਹੈ। ਰਘੁਨੰਦਨ ਨੂੰ 2014 'ਚ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਨ•ਾਂ ਨੇ 61 ਸਾਲਾਂ ਦੀ ਭਾਰਤੀ ਔਰਤ ਅਤੇ ਉਸ ਦੀ 10 ਮਹੀਨਿਆਂ ਦੀ ਪੋਤੀ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਨੂੰ ਫਿਰੌਤੀ ਲਈ ਅਗਵਾ ਦੇ ਤੌਰ 'ਤੇ ਦੇਖਿਆ ਗਿਆ ਸੀ। ਸਥਾਨਕ ਅਧਿਕਾਰੀਆਂ ਮੁਤਾਬਿਕ ਰਘੁਨੰਦਨ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਤਰੀਕ 23 ਫਰਵਰੀ ਨਿਰਧਾਰਿਤ ਕੀਤੀ ਗਈ ਹੈ। ਹਾਲਾਂਕਿ ਉਨ•ਾਂ ਦੀ ਸਜ਼ਾ ਮੁਲਤਵੀ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਪੇਨਸਿਲਵੇਨੀਆ ਦੇ ਗਵਰਨਰ ਟਾਮ ਵੁਲਫ਼ ਨੇ 2015 ਤੋਂ ਮੌਤ ਦੀ ਸਜ਼ਾ 'ਤੇ ਰੋਕ ਲਾ ਰੱਖੀ ਹੈ। ਰਘੁਨੰਦਨ ਪਹਿਲੇ ਭਾਰਤੀ ਅਮਰੀਕੀ ਹਨ, ਜਿਹੜੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਸੰਘੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਫਿਰੌਤੀ ਲਈ ਇਹ ਹੱਤਿਆਵਾਂ ਕੀਤੀਆਂ ਗਈਆਂ ਸੀ।
ਆਂਧਰ ਪ੍ਰਦੇਸ਼ ਦਾ ਰਹਿਣ ਵਾਲਾ ਰਘੁਨੰਦਨ ਐੱਚ-1ਬੀ ਵੀਜ਼ਾ 'ਤੇ ਅਮਰੀਕਾ ਆਇਆ ਸੀ।

ਹੋਰ ਖਬਰਾਂ »