ਸ. ਰੱਖੜਾ ਦੇ ਗ੍ਰਹਿ ਵਿਖੇ ਵਿਸਕੌਂਸਿਨ ਯੂਨੀਵਰਸਿਟੀ ਦੀ ਚਾਂਸਲਰ ਡੈਬੋਰਾਹ ਫੋਰਡ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ | ਸ. ਸੁਰਜੀਤ ਸਿੰਘ ਰੱਖੜਾ ਬਣੇ ਖ਼ਾਲਸਾ ਕਾਲਜ ਪਟਿਆਲਾ ਦੇ ਆਨਰੇਰੀ ਸਕੱਤਰ | ਵਿਸਕੌਂਸਿਨ ਯੂਨੀਵਰਸਿਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਅਮਰੀਕਾ ਨਾਲ ਅਕਾਦਮਿਕ ਸਮਝੌਤਾ

ਰੱਖੜਾ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) :  ਛੇਤੀ ਹੀ ਖ਼ਾਲਸਾ ਕਾਲਜ ਪਟਿਆਲਾ ਦਾ ਵਿਸਕੌਨਸਿਨ ਯੂਨੀਵਰਸਿਟੀ, ਅਮਰੀਕਾ ਨਾਲ ਐਮ.ਓ.ਯੂ. ਸਾਇਨ ਹੋਣ ਜਾ ਰਿਹਾ ਹੈ ਅਤੇ ਇੱਥੇ ਪੜ•ਨ ਵਾਲੇ ਵਿਦਿਆਰਥੀਆਂ ਨੂੰ ਵਜੀਫੇ ਪ੍ਰਦਾਨ ਕੀਤੇ ਜਾਣਗੇ। ਇਸ ਸਬੰਧੀ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਕਰਤਾਰ ਵਿਲਾ ਵਿਖੇ ਸ. ਰੱਖੜਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਯੂਨੀਵਰਸਿਟੀ ਆਫ ਵਿਸਕਾਨਸਿਨ (ਪਾਰਕ ਸਾਈਡ) ਦੀ ਚਾਂਸਲਰ ਡੈਬੋਰਾਹ ਫੋਰਡ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਅਸੀਂ ਸਾਡੇ ਵੱਡੇ ਵੀਰ ਡਾਇਰੈਕਟਰ ਫੋਰਨ ਸਟੂਡੈਂਟਸ ਸ. ਦਰਸ਼ਨ ਸਿੰਘ ਧਾਲੀਵਾਲ ਰਾਹੀਂ ਛੇਤੀ ਹੀ ਖਾਲਸਾ ਕਾਲਜ ਪਟਿਆਲਾ ਦਾ ਵਿਸਕੌਨਸਿਨ ਯੂਨੀਵਰਸਿਟੀ, ਅਮਰੀਕਾ ਨਾਲ ਐਮ.ਓ.ਯੂ. ਸਾਇਨ ਕਰਾਂਗੇ ਅਤੇ ਇੱਥੇ ਪੜ•ਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਪ੍ਰਦਾਨ ਕੀਤੇ ਜਾਣਗੇ। ਸ. ਰੱਖੜਾ ਨੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਦੇ ਸਮੂਹ ਸਟਾਫ਼ ਦੀ ਮਿਹਨਤ ਅਤੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੀ ਦੂਰ-ਅੰਦੇਸ਼ ਸੋਚ ਅਤੇ ਲਗਨ ਸਦਕਾ ਇਸ ਕਾਲਜ ਦਾ ਨਾਂਅ ਮੌਜੂਦਾ ਸਮੇਂ ਦੌਰਾਨ ਹਿੰਦੁਸਤਾਨ ਹੀ ਨਹੀਂ ਅੰਤਰਾਸ਼ਟਰੀ ਪੱਧਰ 'ਤੇ ਰੌਸ਼ਨ ਹੋਇਆ ਹੈ। ਇਸ ਮੌਕੇ ਸ. ਰੱਖੜਾ ਨੇ ਇਸ ਗਲ 'ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਇਸ ਕਾਲਜ ਵਿਖੇ ਕਿੱਤਾ-ਮੁਖੀ ਸਿਖਿਆ ਦਿੱਤੀ ਜਾ ਰਹੀ ਹੈ, ਜਿਹੜੀ ਕਿ ਸਿਰਫ਼ ਕਿਸੇ ਵਿਅਕਤੀ ਦੀ ਤਰੱਕੀ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਤਰੱਕੀ ਲਈ ਮਹੱਤਵਪੂਰਨ ਹੁੰਦੀ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੂੰ ਖ਼ਾਲਸਾ ਕਾਲਜ ਪਟਿਆਲਾ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਬਣਨ 'ਤੇ ਸਥਾਨਕ ਕਾਲਜ ਵਲੋਂ ਸਨਮਾਨਤ ਕੀਤਾ ਗਿਆ। ਸ. ਰੱਖੜਾ ਨੇ ਇਸ ਮੌਕੇ ਸੰਬੋਧਤ ਹੁੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਉਨ•ਾਂ ਨੂੰ ਆਨਰੇਰੀ ਸਕੱਤਰ ਚੁਣਨ ਤੇ ਧੰਨਵਾਦ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ, ਸ. ਰੱਖੜਾ ਨੂੰ ਆਨਰੇਰੀ ਸਕੱਤਰ ਬਣਨ 'ਤੇ ਮੁਬਾਰਕਬਾਦ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਪੂਰਨ ਆਸ ਹੈ ਕਿ ਇਨ•ਾਂ ਦੀ ਸਰਪ੍ਰਸਤੀ ਅਧੀਨ ਕਾਲਜ ਹੋਰ ਉਚੇਰਿਆਂ ਮੰਜਿਲਾਂ ਨੂੰ ਛੂਹੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਦੱਸ ਦੇਈਏ ਕਿ ਸੁਰਜੀਤ ਸਿੰਘ ਰੱਖੜਾ ਨੂੰ ਜਿਥੇ ਖ਼ਾਲਸਾ ਕਾਲਜ ਪਟਿਆਲਾ ਦੇ ਆਨਰੇਰੀ ਸਕੱਤਰ ਬਣਾਇਆ ਗਿਆ ਹੈ ਉਥੇ ਹੀ ਮੈਂਬਰ ਪਾਰਲੀਮੈਂਟ ਸ. ਬਲਵਿੰਦਰ ਸਿੰਘ ਭੂੰਦੜ, ਸ. ਦਰਸ਼ਨ ਸਿੰਘ ਧਾਲੀਵਾਲ, ਸਕੱਤਰ ਵਿਦਿਆ ਐਸ.ਜੀ.ਪੀ.ਸੀ. ਅਤੇ ਪ੍ਰੋ. ਜਮਸ਼ੀਦ ਅਲੀ ਖਾਨ ਨੂੰ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਯੂਨੀਵਰਸਿਟੀ ਆਫ਼ ਵਿਸਕੌਂਸਿਨ-ਪਾਰਕਸਾਈਡ, ਯੂਐਸਏ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਬੀਤੇ ਦਿਨੀਂ ਇੱਕ ਸਮਝੌਤਾ ਪੱਤਰ ਸਹੀਬੰਦ ਕੀਤਾ ਗਿਆ ਸੀ ਜਿਸ ਤਹਿਤ ਦੋਹਾਂ ਯੂਨੀਵਰਸਿਟੀਆਂ ਵੱਲੋਂ ਨਾ ਸਿਰਫ਼ ਵਿੱਦਿਆ ਦੇ ਪ੍ਰਸਾਰ ਹਿਤ ਮਿਲ ਕੇ ਕੰਮ ਕੀਤਾ ਜਾਵੇਗਾ, ਸਗੋਂ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਮੰਚ ਵੀ ਵਿੱਦਿਆ ਅਤੇ ਮੇਲ ਜ਼ੋਲ ਦੇ ਅਦਾਨ ਪ੍ਰਦਾਨ ਨਾਲ ਮੌਕਿਆਂ ਦੇ ਰੂਪ ਵਿੱਚ ਉਪਲਬਧ ਕਰਵਾਇਆ ਜਾਵੇਗਾ। ਇਸ ਸਮਝੌਤੇ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ 1 ਪਲੱਸ 3 ਅਤੇ 2 ਪਲੱਸ 2 ਪ੍ਰੋਗਰਾਮ ਦੇ ਤਹਿਤ ਸਿੱਖਿਆ ਹਾਸਲ ਕਰਨਗੇ। ਨਾਲ ਹੀ ਅੰਡਰ ਗ੍ਰੈਜੂਏਟ ਤੋਂ ਗ੍ਰੈਜੂਏਟ ਵੱਲ ਇਹ ਪ੍ਰੋਗਰਾਮ 3 ਪਲੱਸ 1 ਪਲੱਸ 1 ਪ੍ਰੋਗਰਾਮ ਅਤੇ ਗ੍ਰੈਜੂਏਟ ਪੱਧਰ ਤੇ 1 ਪਲੱਸ 1 ਪ੍ਰੋਗਰਾਮ ਦੇ ਤਹਿਤ ਸਿੱਖਿਆ ਲੈਣਗੇ। ਸਮਝੌਤੇ ਦੇ ਤਹਿਤ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਦਾ ਅਕਾਦਮਿਕ ਸਾਲ ਪੰਜਾਬੀ ਯੂਨੀਵਰਸਿਟੀ ਵਿਖੇ ਹੀ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਦੀ ਸਿੱਖਿਆ ਲਈ ਉਹ ਸਿੱਧੀ ਹੀ ਵਿਸਕੋਸਿਨ ਯੂਨੀਵਰਸਿਟੀ ਅਮਰੀਕਾ ਵਿੱਚ ਦਾਖਲ ਮੰਨਿਆ ਜਾਵੇਗਾ। ਸਮਝੌਤੇ ਦੇ ਤਹਿਤ ਦੋਵਾਂ ਹੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਥੋੜ•ੇ ਸਮੇਂ ਦੇ ਐਕਸਚੇਂਜ ਪ੍ਰੋਗਰਾਮ ਚਲਾਏ ਜਾਣਗੇ। ਚੰਗਾ ਅਕਾਦਮਿਕ ਰਿਕਾਰਡ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੀਵਿਸਕੋਸਿਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਤਰ•ਾਂ ਓਰਿਐਂਟੇਸ਼ਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਸਾਰੀਆਂ ਸੇਵਾਵਾਂ ਲੈਣ ਲਈ ਯੋਗ ਹੋਣਗੇ। ਸਮਝੌਤੇ ਮੁਤਾਬਿਕ ਵਿਦਿਆਰਥੀ ਅਮਰੀਕਾ ਵਿੱਚ ਪੜ•ਾਈ ਦੇ ਨਾਲ ਨਾਲ ਕਾਨੂੰਨੀ ਤੌਰ 'ਤੇ ਕੰਮ ਵੀ ਕਰ ਸਕਣਗੇ।

ਹੋਰ ਖਬਰਾਂ »