ਵਾਸ਼ਿੰਗਟਨ, 12 ਜਨਵਰੀ (ਹ.ਬ.) : ਅਮਰੀਕੀ ਪ੍ਰਸ਼ਾਸਨ ਨੇ ਵਾਸ਼ਿੰਗਟਨ ਵਿਚ ਰੂਸੀ ਦੂਤਘਰ ਦੇ ਬਾਹਰ ਵਾਲੀ ਸੜਕ ਦੇ ਨਾਂ 'ਚ ਫੇਰਬਦਲ ਕਰਕੇ ਇਸ ਨੂੰ ਰੂਸ ਦੇ ਉਸ ਵਿਰੋਧੀ ਧਿਰ ਦੇ ਨੇਤਾ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ। ਰੂਸ ਨੇ  ਇਸ ਦੀ ਕੜੀ ਆਲੋਚਨਾ ਕੀਤੀ ਹੈ ਅਤੇ Îਇਕ ਰੂਸੀ ਨੇਤਾ ਨੇ ਇਸ 'ਗੰਦੀ ਚਾਲ' ਕਰਾਰ ਦਿੱਤਾ ਹੈ। 
ਮੀਡੀਆ ਰਿਪੋਰਟਾਂ ਦੇ ਅਨੁਸਾਰ ਵਾਸ਼ਿੰਗਟਨ ਡੀਸੀ ਨਗਰ ਪ੍ਰੀਸ਼ਦ ਨੇ ਰੂਸੀ ਦੂਤਘਰ ਦੇ ਬਾਹਰ ਵਾਲੀ ਸੜਕ ਦੇ ਨਾਂ ਨੂੰ ਬੋਰਿਸ ਨੇਮਤਸੋਵ ਦੇ ਨਾਂ 'ਤੇ ਰੱਖੇ ਜਾਣ ਦਾ ਪੱਖ ਵਿਚ ਵੋਟ ਦਿੱਤਾ। ਨੇਮਤਸੋਵ ਦੀ 2015 ਵਿਚ ਹੱਤਿਆ ਕਰ ਦਿੱਤੀ ਗਈ ਸੀ। ਨਗਰ ਪੀ੍ਰਸ਼ਦ ਨੇ Îਇਕ ਬਿਆਨ ਵਿਚ ਕਿਹਾ ਕਿ ਇਹ ਫ਼ੈਸਲਾ ਮਾਰੇ ਗਏ ਲੋਕਤੰਤਰਿਕ ਕਾਰਕੁਨ ਦੇ ਸਨਮਾਨ ਵਿਚ ਸਰਬਸੰਮਤੀ ਨਾਲ ਲਿਆ ਗਿਆ। ਵਾਸ਼ਿੰਗਟਨ ਪ੍ਰੀਸ਼ਦ ਦੇ ਬਿਆਨ ਮੁਤਾਬਕ ਇਹ ਫ਼ੈਸਲਾ ਵਿਸ਼ੇਸ਼ ਤੌਰ 'ਤੇ ਰੂਸੀ ਦੂਤਘਰ ਦੇ ਸਾਹਮਣੇ ਵਿਸਕੌਨਸਿਨ ਐਵਨਿਊ ਦੇ ਹਿੱਸੇ ਨੂੰ ਦਰਸਾਉਂਦਾ ਹੈ। ਰੂਸ ਦੀ ਏਜੰਸੀ ਨੇ ਰਾਸ਼ਟਰਵਾਦੀ ਐਲਡੀਪੀਆਰ ਪਾਰਟੀ ਦੇ ਨੇਤਾ ਵਲਾਦੀਮਿਰ ਝਿਰੀਨੋਵਸਕੀ ਦੇ ਹਵਾਲੇ ਤੋਂ ਕਿਹਾ ਕਿ ਅਮਰੀਕੀ ਅਧਿਕਾਰੀ ਵਿਸ਼ੇਸ਼ ਤੌਰ 'ਤੇ ਰੂਸੀ ਦੂਤਘਰ ਦੇ ਬਾਹਰ ਗੰਦੀ ਚਾਲ ਚਲਣਾ ਚਾਹੁੰਦੇ ਹਨ। ਨੇਮਤਸੋਵ ਦੀ ਮਾਸਕੋ ਵਿਚ ÎÂਕ ਰੈਸਟੋਰੈਂਟ ਦੇ ਬਾਹਰ ਘਰ ਜਾਂਦੇ ਸਮੇਂ ਫਰਵਰੀ 2015 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਹੋਰ ਖਬਰਾਂ »