ਜੇਦਾ, 12 ਜਨਵਰੀ (ਹ.ਬ.) : ਸਾਊਦੀ ਅਰਬ ਵਿਚ ਹਾਲ ਹੀ ਵਿਚ ਮਹਿਲਾਵਾਂ ਦੇ ਡਰਾਈਵਿੰਗ 'ਤੇ ਲੱਗੇ ਬੈਨ ਨੂੰ ਹਟਾਇਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਸਟੇਡੀਅਮ ਵਿਚ ਹੋਣ ਵਾਲੇ ਖੇਡ ਆਯੋਜਨਾਂ ਨੂੰ ਪੁਰਸ਼ਾਂ ਦੇ ਨਾਲ ਬੈਠ ਕੇ ਦੇਖਣ ਦੀ ਆਗਿਆ ਵੀ ਦਿੱਤੀ ਗਈ ਸੀ। ਹੁਣ ਸਾਊਦੀ ਅਰਬ ਵਿਚ ਮਹਿਲਾ ਸਸ਼ਕਤੀਕਰਣ ਦਾ ਇੱਕ ਹੋਰ ਉਦਾਹਰਣ ਵੇਖਣ ਨੂੰ ਮਿਲਿਆ ਹੈ, ਉਹ ਹੈ ਸਾਊਦੀ ਅਰਬ ਦਾ ਪਹਿਲਾ ਅਜਿਹਾ ਕਾਰ ਸ਼ੋਅਰੂਮ ਜੋ ਸਿਰਫ ਮਹਿਲਾਵਾਂ ਦੇ ਲਈ ਹੋਵੇਗਾ ਅਤੇ ਮਹਿਲਾਵਾਂ ਦੁਆਰਾ ਹੀ ਸੰਚਾਲਤ ਹੋਵੇਗਾ। 
ਸਾਊਦੀ ਅਰਬ ਵਿਚ 5 ਮਹੀਨੇ ਪਹਿਲਾਂ ਹੀ ਮਹਿਲਾਵਾਂ 'ਤੇ ਡਰਾਈਵਿੰਗ ਦੀ ਪਾਬੰਦੀ ਹਟਾਈ ਗਈ ਸੀ। ਜੇਦਾ ਸਥਿਤ ਇਕ ਮਾਲ ਵਿਚ ਖੁਲ੍ਹੇ ਇਸ ਸ਼ੋਅਰੂਮ ਵਿਚ ਸਿਰਫ ਮਹਿਲਾ ਕਰਮਚਾਰੀ ਹੀ ਹੋਣਗੀਆਂ। ਇਸ ਸ਼ੋਅਰੂਮ ਨੂੰ ਸਾਊਦੀ ਦੀ ਇੱਕ ਨਿੱਜੀ ਕੰਪਨੀ ਨੇ ਖੋਲ੍ਹਿਆ ਹੈ। ਇਸ ਸ਼ੋਅਰੂਮ ਵਿਚ ਮਹਿਲਾਵਾਂ ਆ ਕੇ ਅਪਣੀ ਮਨਪਸੰਦ ਗੱਡੀਆਂ ਵੀ ਖਰੀਦ ਸਕਣਗੀਆਂ।
ਮਹਿਲਾਵਾਂ ਨੂੰ ਗੱਡੀ ਖਰੀਦਣ ਦੀ ਆਜ਼ਾਦੀ ਦੇਣ ਵਾਲੇ ਇਸ  ਸ਼ੋਅਰੂਮ ਵਿਚ ਗੱਡੀਆਂ ਦੇ ਕਈ ਮਾਡਲ ਮੌਜੂਦ ਹਨ। ਇੰਨਾ ਹੀ ਨਹੀਂ  ਸ਼ੋਅਰੂਮ ਵਿਚ ਮਹਿਲਾਵਾਂ ਨੂੰ ਗੱਡੀ ਖਰੀਦਣ ਦੇ ਲਈ ਬੈਂਕ ਅਤੇ ਕੰਪਨੀਆਂ ਦੁਆਰਾ ਮਦਦ ਵੀ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਸਾਊਦੀ ਅਰਬ ਵਿਚ ਐਪ ਦੇ ਜ਼ਰੀਏ ਟੈਕਸੀ ਸਰਵਿਸ ਦੇਣ ਵਾਲੀ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਸਾਊਦੀ ਸਰਕਾਰ ਨੇ ਜੂਨ 2018 ਤੋਂ ਮਹਿਲਾ ਡਰਾਈਵਰਾਂ 'ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਉਬਰ ਜਿਹੀ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਉਬਰ ਅਤੇ ਕਰੀਮ ਦੋ ਕੰਪਨੀਆਂ ਨੇ ਹੀ ਜੂਨ 2018 ਤੱਕ ਦਸ ਹਜ਼ਾਰ ਤੋਂ ਜ਼ਿਆਦਾ ਮਹਿਲਾ ਡਰਾਈਵਰਾਂ  ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾਈ ਹੈ। 
ਮੰਨਿਆ ਜਾ ਰਿਹਾ ਹੈ ਕਿ ਮਹਿਲਾ ਡਰਾਈਵਰਾਂ ਦੇ ਹੋਣ ਕਾਰਨ ਦੇਸ਼ ਦੀ ਅਜਿਹੀ ਮਹਿਲਾਵਾਂ ਵੀ ਐਪ ਬੇਸਡ ਟੈਕਸੀ ਇਸਤੇਮਾਲ ਕਰਨ ਦੇ ਲਈ ਅੱਗੇ ਆਉਣਗੀਆਂ। ਜੋ ਅਜੇ ਅਜਨਬੀ ਡਰਾਈਵਰ ਦੇ ਕਾਰਨ ਇਸ ਦਾ ਇਸਤੇਮਾਲ ਨਹੀਂ ਕਰਦੀ। ਰਿਪੋਰਟ ਮੁਤਾਬਕ ਇਸ ਸਮੇਂ ਉਬਰ ਦੇ ਸਾਊਦੀ ਰਾਈਡਰ ਬੇਸ ਦੀ 80 ਫ਼ੀਸਦੀ ਮਹਿਲਾ ਗਾਹਕ ਹਨ ਜਦ ਕਿ ਉਸ ਦੀ ਦੁਬਈ ਬੇਸਡ  ਕੰਪਨੀ ਕਰੀਮ ਦਾ 70 ਫ਼ੀਸਦੀ ਬਿਜ਼ਨਸ ਇੱਥੋਂ ਹੀ ਆਉਂਦਾ ਹੈ।

ਹੋਰ ਖਬਰਾਂ »