ਦਸ ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ
ਪੈਰਿਸ, 12 ਜਨਵਰੀ (ਹ.ਬ.) : ਯੂਰਪ ਦੇ ਅਲਪਾਈਨ ਰੀਜਨ ਵਿਚ ਬਰਫ਼ੀਲੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਬੀਤੇ ਤਿੰਨ ਦਿਨਾਂ ਵਿਚ 8 ਵਿਚੋਂ 5 ਅਲਪਾਈਨ ਦੇਸ਼ਾਂ ਵਿਚ ਅਲੱਗ ਅਲੱਗ ਜਗ੍ਹਾ 'ਤੇ ਬਰਫ਼ੀਲੇ ਤੂਫਾਨ ਦੀ 10 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਹਨ। Îਇੱਥੇ ਦੇ ਤਿੰਨ ਵੱਡੇ  ਸਕੀਨ ਰਿਸੌਰਟ ਵਿਚ ਬਰਫ਼ਬਾਰੀ  ਕਾਰਨ ਰਸਤੇ ਬੰਦ ਹੋਣ ਕਾਰਨ ਕਰੀਬ 43 ਹਜ਼ਾਰ ਲੋਕ ਫਸੇ ਹੋਏ ਹਨ। ਫਰਾਂਸ ਦੇ ਸਭ ਤੋਂ ਉਚੇ ਸਕੀ ਰਿਸੌਰਟ ਵਾਲ-ਥਰੋਂਸ ਵਿਚ 20 ਹਜ਼ਾਰ, ਇਟਲੀ ਦੇ ਸਰਵੀਨਿਆ ਵਿਚ ਦਸ ਹਜ਼ਾਰ ਅਤੇ ਸਵਿਟਜ਼ਰਲੈਂਡ ਦੇ ਜੇਰਮੇਟ ਵਿਚ 13 ਹਜ਼ਾਰ ਸੈਲਾਨੀ ਫਸੇ ਹੋਏ ਹਨ। ਇੱਥੇ ਲੋਕਾਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ। ਫਰਾਂਸ ਵਿਚ ਬੀਤੇ 48 ਘੰਟੇ ਬਰਫ਼ਬਾਰੀ ਕਾਰਨ ਅਲੱਗ ਅਲੱਗ ਜਗ੍ਹਾ 'ਤੇ 9 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਦ ਕਿ 27 ਲੋਕ ਜ਼ਖਮੀ ਦੱਸੇ ਜਾ ਰਹੇ ਹਨ।  ਆਉਣ ਵਾਲੇ ਦਿਨਾਂ ਵਿਚ ਬਰਫ਼ੀਲਾ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜੇਰਮੇਟ ਵਿਚ ਬਰਫ਼ੀਲੇ ਤੂਫਾਨ ਤੋਂ ਬਾਅਦ 36 ਘੰਟੇ ਵਿਚ ਰਿਕਾਰਡ 71 ਇੰਚ ਬਰਫ਼ਬਾਰੀ ਹੋਈ ਹੈ। ਇਸ ਨਾਲ ਤਿੰਨ ਦਹਾਕਿਆਂ ਦਾ ਰਿਕਾਰਡ ਟੁੱਟ ਗਿਆ ਹੈ। 
ਸਮੁੱਚੇ ਯੂਰਪ ਵਿਚ ਰਿਕਾਰਡ ਬਰਫ਼ਬਾਰੀ ਹੋਈ ਹੈ। ਫਰਾਂਸ ਅਤੇ Îਇਟਲੀ ਵਿਚ ਕੁਝ ਜਗ੍ਹਾ 'ਤੇ ਸੱਤ ਮੀਟਰ ਤੱਕ ਬਰਫ਼ਬਾਰੀ ਹੋਈ ਹੈ। ਤੂਫਾਨ ਕਾਰਨ ਇਟਲੀ ਦੇ ਰਿਸੌਰਟ ਵਿਚ 63 ਲੋਕਾਂ ਨੂੰ ਬਚਾਇਆ ਗਿਆ। ਹੋਟਲਾਂ ਵਿਚ ਵੀ ਬਰਫ਼ ਵੜ ਗਈ।

ਹੋਰ ਖਬਰਾਂ »