ਮੁੰਬਈ, 12 ਜਨਵਰੀ (ਹ.ਬ.) : ਮੁੰਬਈ ਪੁਲਿਸ ਦੀ ਕਰਾਈਮ ਬਰਾਂਚ ਨੇ ਇੱਕ ਬਿਲਡਗਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬਿਲਡਰ 'ਤੇ ਦੋਸ਼ ਹੈ ਕਿ ਉਹ ਕਥਿਤ ਤੌਰ 'ਤੇ ਬਾਲੀਵੁਡ ਅਭਿਨੇਤਾ ਦਿਲੀਪ ਕੁਮਾਰ ਦੇ ਬਾਂਦਰਾ ਸਥਿਤ ਬੰਗਲੇ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਬਿਲਡਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿਲੀਪ ਕੁਮਾਰ ਦਾ ਬਾਂਦਰਾ ਸਥਿਤ ਬੰਗਲੇ 'ਤੇ ਅਪਣਾ ਦਾਅਵਾ ਕੀਤਾ ਸੀ। ਬਿਲਡਰ ਦਾ ਨਾਂ ਭੋਜਵਾਨੀ ਦੱਸਿਆ ਜਾ ਰਿਹਾ ਹੈ। 
ਬਿਲਡਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੰਗਲੇ 'ਤੇ ਭੋਜਵਾਨੀ ਦੀ ਨਜ਼ਰਾਂ ਹਨ। ਇਸ ਸਬੰਧ ਵਿਚ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪਤਨੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ 'ਤੇ ਬਿਲਡਰ 'ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੂੰ ਸ਼ੱਕ ਹੈ ਕਿ ਬਿਲਡਰ ਭੋਜਵਾਨੀ ਨੇ ਨਕਲੀ ਕਾਗਜ਼ ਬਣਾਏ ਹੋਏ ਹਨ। ਜਿਸ ਦੇ ਆਧਾਰ 'ਤੇ ਉਹ ਬੰਗਲੇ 'ਤੇ ਦਾਅਵਾ ਕਰ ਰਿਹਾ ਹੈ।  ਭੋਜਵਾਨੀ ਨੇ ਪੁਲਿਸ ਸਾਹਮਣੇ ਦਾਵਾ ਕੀਤਾ ਕਿ ਉਸ ਦੇ ਪਿਤਾ ਨੇ ਸਾਲ 1980 ਵਿਚ ਬਾਂਦਰਾ ਸਥਿਤ ਸੰਪਤੀ ਨੂੰ ਖਰੀਦਿਆ ਸੀ। ਭੋਜਵਾਨੀ ਦਾ ਦਾਅਵਾ ਹੈ ਕਿ ਉਸ ਦੇ ਪਿਤਾ ਦੁਆਰਾ ਇਹ ਸੰਪਤੀ ਮੂਲਰਾਜ ਖਤਾਉ ਨਿਆਸ ਤੋਂ ਖਰੀਦੀ ਗਈ ਸੀ। ਸਾਇਰਾ ਦੁਆਰਾ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਿਲਡਰ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਚਾਕੂ ਅਤੇ ਹੋਰ ਕਈ ਹਥਿਆਰ ਬਰਾਮਦ ਕੀਤੇ।

ਹੋਰ ਖਬਰਾਂ »