ਜਗਰਾਉਂ, 12 ਜਨਵਰੀ (ਹ.ਬ.) : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਜਗਰਾਉਂ ਨੇੜੇ ਵੀਰਵਾਰ ਸਵੇਰੇ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਵਿਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੇ ਚਾਰ ਸਾਲਾ ਬੱਚਾ ਸ਼ਾਮਲ ਹੈ। ਹਾਦਸੇ ਵਿਚ ਮਹਿਲਾ ਨੌਕਰਾਣੀ ਗੰਭੀਰ ਜ਼ਖ਼ਮੀ ਹੋ ਗਈ ਤੇ 6 ਮਹੀਨੇ ਦੀ ਬੱਚੀ ਵਾਲ ਵਾਲ ਬਚ ਗਈ। ਚੰਡੀਗੜ੍ਹ ਵਾਸੀ ਐਡਵੋਕੇਟ ਸੁਦਰਸ਼ਨ ਕੁਮਾਰ ਅਪਣੇ ਪਰਿਵਾਰ ਨਾਲ ਵੀਰਵਾਰ ਨੂੰ ਫਰੀਦਕੋਟ ਜਾ ਰਹੇ ਸੀ। ਸਵੇਰੇ 8 ਵਜੇ ਜਗਰਾਉਂ ਦੇ ਗੁਰਦੁਆਰਾ ਨਾਨਕਸਰ ਨੇੜੇ ਜੀਟੀ ਰੋਡ 'ਤੇ ਉਨ੍ਹਾਂ ਦੀ ਆਈ 20 ਕਾਰ ਅਚਾਨਕ ਬੇਕਾਬੂ ਹੋ ਗਈ। ਬੇਕਾਬੂ ਕਾਰ ਜੀਟੀ ਰੋਡ  ਦੇ ਡੀਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੇ ਦੂਜੇ ਪਾਸੇ ਕੋਲਡ ਡਰਿੰਕ  ਦੀਆਂ ਬੋਤਲਾਂ  ਨਾਲ ਭਰੇ ਟਰੱਕ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ ਵਿਚ ਐਡਵੋਕੇਟ ਸੁਦਰਸ਼ਨ, ਉਨ੍ਹਾਂ ਦੀ 28 ਸਾਲਾ ਪਤਨੀ ਸੀਮਾ ਰਾਣੀ ਤੇ ਚਾਰ ਸਾਲਾ ਬੱਚੇ ਧਰੁਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੱਛੇ ਬੈਠੀ ਮਹਿਲਾ ਮੁਲਾਜ਼ਮ ਕਾਜਲ ਦੀ ਵੀ ਮੌਤ ਹੋ ਗਈ। ਜਦ ਕਿ 6 ਮਹੀਨੇ ਦੀ ਪੁੱਤਰੀ ਧਵਨੀ ਵਾਲ ਵਾਲ ਬਚ ਗਈ।

ਹੋਰ ਖਬਰਾਂ »