ਵਾਸ਼ਿੰਗਟਨ, 12 ਜਨਵਰੀ (ਹ.ਬ.) : ਅਮਰੀਕਾ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਸਹੀ ਕਦਮ ਚੁੱਕ ਕੇ ਅੱਤਵਾਦੀਆਂ ਨੂੰ ਸੌਂਪ ਦੇਵੇਗਾ ਅਤੇ ਉਸ ਦੇ ਪ੍ਰਤੀ ਅਪਣੀ ਪ੍ਰਤੀਬੱਧਤਾ ਦਾ ਪੂਰਾ ਸਨਮਾਨ ਕਰੇਗਾ। ਪਬਲਿਕ ਡਿਪਲੋਮੈਸੀ ਐਂਡ ਪਬਲਿਕ ਅਫੇਅਰ ਮਾਮਲਿਆਂ ਦੇ ਅਵਰ ਵਿਦੇਸ਼ ਮੰਤਰੀ ਸਟੀਵਨ ਗੋਲਡਸਟੀਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਸਹੀ ਕਦਮ ਚੁੱਕੇਗਾ ਅਤੇ ਅੱਤਵਾਦੀਆਂ ਨੂੰ ਸੌਂਪ ਦੇਵੇਗਾ ਅਤੇ ਅਪਣੀ ਪ੍ਰਤੀਬੱਧਤਾ ਦਾ ਪਾਲਣ ਕਰੇਗਾ। ਗੋਲਡਸਟੀਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਮਰੀਕਾ ਨੂੰ ਇਸ ਬਾਰੇ ਵਿਚ ਅਜੇ ਪਾਕਿਸਤਾਨ ਨਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ  ਉਸ ਨੇ ਟਰੰਪ ਪ੍ਰਸ਼ਾਸਨ ਦੁਆਰਾ ਸਾਰੀ ਤਰ੍ਹਾਂ ਦੀ ਸਹਾਇਤਾ ਰੋਕੇ ਜਾਣ ਦੇ ਵਿਰੋਧ ਵਿਚ ਇਸਲਾਮਾਬਾਦ ਨੇ ਅਮਰੀਕਾ ਦੇ ਨਾਲ ਅਪਣਾ ਸੈਨਿਕ ਤੇ ਖੁਫ਼ੀਆ ਸਹਿਯੋਗ ਰੋਕਣ ਦਾ ਕਥਿਤ ਫ਼ੈਸਲਾ ਲਿਆ ਹੈ।  ਗੋਲਡਸਟੀਨ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਵਾਰਤਾ ਦੀ ਮੇਜ਼ 'ਤੇ ਆਵੇਗਾ ਅਤੇ ਉਨ੍ਹਾਂ ਅੱਤਵਾਦੀਆਂ ਨੂੰ ਸੌਂਪੇਗਾ ਜਿਨ੍ਹਾ ਸੌਂਪਣ ਲਈ ਅਸੀਂ ਕਿਹਾ ਹੈ।

ਹੋਰ ਖਬਰਾਂ »