ਪੁਣੇ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਟਰੱਕ ਤੇ ਕਾਰ ਵਿਚਾਲੇ ਹੋਏ ਜ਼ੋਰਦਾਰ ਟੱਕਰ ਵਿਚ 5 ਪਹਿਲਵਾਨਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ 'ਚ ਕਾਰ ਡਰਾਈਵਰ ਦੀ ਵੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਇਕ ਵਜੇ ਵਾਪਰਿਆ ਜਦੋਂ ਕਿ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਐਸਯੂਵੀ ਕਾਰ ਦੀ ਟੱਕਰ ਹੋ ਗਈ। ਟਰੈਕਟਰ ਟਰਾਲੀ ਗੰਨੇ ਨਾਲ ਲੱਦੀ ਸੀ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ 'ਚ ਪਹਿਲਵਾਨ ਵੀ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਪਹਿਲਵਾਨ ਕ੍ਰਾਂਤੀ ਕੁਸ਼ਤੀ ਸਨਕੁਲ ਇੰਸਟੀਚਿਊਟਸ ਦੇ ਸਨ। ਇੰਸਟੀਚਿਊਟਸ ਦੇ ਸਕੱਤਰ ਸ਼ਰਦ ਲਾਲ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਭਰੀ ਖ਼ਬਰ ਹੈ। ਹਾਦਸੇ 'ਚ ਮਾਰੇ ਗਏ ਪਹਿਲਵਾਨ ਪੁਣੇ ਤੋਂ ਮੁਕਾਬਲੇ ਵਿਚ ਹਿੱਸਾ ਲੈ ਕੇ ਪਰਤ ਰਹੇ ਸਨ।

ਹੋਰ ਖਬਰਾਂ »