ਪੁਲਿਸ ਨੂੰ ਹੱਥਿਆਰਬੰਦ ਲੁਟੇਰੇ ਦੀ ਭਾਲ

ਬਰੈਂਪਟਨ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬੈਂਕ ਆਫ ਮਾਂਟਰੀਅਲ ਦੀ ਬਰੈਂਪਟਨ ਬਰਾਂਚ ਵਿਖੇ ਸ਼ੁੱਕਰਵਾਰ ਨੂੰ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਬਰਾਂਚ ਕੈਸਲਮੋਰ ਅਤੇ ਏਅਰਪੋਰਟ ਰੋਡ 'ਤੇ ਸਥਿਤ ਹੈ। ਪੁਲਿਸ ਮੁਤਾਬਿਕ ਇੱਕ ਹੱਥਿਆਰਬੰਦ ਵਿਅਕਤੀ ਜਿਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ, ਸ਼ਾਮ 6.30 ਵਜੇ ਦੇ ਕਰੀਬ ਬੈਂਕ 'ਚ ਦਾਖ਼ਲ ਹੋਇਆ। ਇਸ ਲੁੱਟ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਵੱਲੋਂ ਬੈਂਕ 'ਚੋਂ ਲੁੱਟੀ ਰਕਮ ਬਾਰੇ ਖੁਲਾਸਾ ਨਹੀਂ ਕੀਤਾ। ਲੁੱਟ ਤੋਂ ਬਾਅਦ ਲੁਟੇਰਾ ਪੈਦਲ ਹੀ ਉੱਥੋਂ ਫਰਾਰ ਹੋ ਗਿਆ। ਮੀਡੀਆ ਅਨੁਸਾਰ ਕਾਂਸਟੇਬਲ ਬੈਨਕ੍ਰੋਫਟ ਰਾਈਟ, ਟੈਕਟੀਕਲ ਅਤੇ ਕੇ 9 ਯੂਨਿਟ ਨੂੰ ਲੁੱਟ ਦੇ ਤੁਰੰਤ ਬਾਅਦ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਘਟਨਾਸਥਾਨ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਇਸ ਦੀ ਜਾਂਚ ਸੈਂਟਰਲ ਰੋਬਰੀ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਸ਼ੱਕੀ ਦੀ ਪਹਿਚਾਣ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਸ ਦਾ ਕੱਦ 5 ਫੁੱਟ 10 ਇੰਚ ਦੇ ਕਰੀਬ ਹੈ ਜੋ ਕਿ ਦੇਖਣ 'ਚ ਪਤਲਾ ਹੈ। ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਹੋਰ ਖਬਰਾਂ »