ਸਮੁੱਚੇ ਭਾਈਚਾਰੇ 'ਚ ਖੁਸ਼ੀ ਦੀ ਲਹਿਰ

ਲੰਡਨ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਜਦੋਂ ਕੋਈ ਚੰਗਾ ਅਹੁਦਾ ਪ੍ਰਾਪਤ ਕਰਦੇ ਹਨ ਤਾਂ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬੀਆਂ ਦਾ ਮਾਣ ਵਧਾਇਆ ਹੈ ਪਹਿਲੀ ਸਿੱਖ ਮਹਿਲਾ ਸੰਸਦ ਬਣੀ ਪ੍ਰੀਤ ਕੌਰ ਗਿੱਲ ਨੇ। ਬ੍ਰਿਟੇਨ 'ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਤਰੱਕੀ ਦਿੰਦਿਆਂ ਉਸਨੂੰ ਸ਼ੈਡੋ ਕੈਬਨਿਟ ਮੰਤਰੀ ਬਣਾ ਦਿੱਤਾ ਹੈ ਜੋ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਸ਼ੈਡੋ ਕੈਬਨਿਟ ਸੀਨੀਅਰ ਸੰਸਦ ਮੈਂਬਰਾਂ ਦੀ ਰਿਕ ਟੀਮ ਹੁੰਦੀ ਹੈ, ਜਿਸ ਨੂੰ ਸਰਕਾਰ ਦੇ ਕੈਬਨਿਟ ਨੂੰ ਸ਼ੀਸ਼ਾ ਦਿਖਾਉਣ ਦੇ ਲਈ ਵਿਰੋਧੀ ਧਿਰ ਦਾ ਨੇਤਾ ਚੁਣਦਾ ਹੈ। ਹਰੇਕ ਮੈਂਬਰ ਦੀ ਨਿਯੁਕਤੀ ਉਨ੍ਹਾਂ ਦੀ ਪਾਰਟੀ ਲਈ ਖਾਸ ਨੀਤੀ ਸੇ ਖੁਤਰ ਵਿਚ ਅਗਵਾਈ ਕਰਨ ਅਤੇ ਮੰਤਰੀਮੰਡਲ ਵਿਚ ਉਨ੍ਹਾਂ ਦੇ ਹਮਰੁਤਬਾ ਤੋਂ ਸਵਾਲ ਪੁੱਛਣ ਅਤੇ ਚੁਣੌਤੀ ਦੇਣ ਲਈ ਨਿਯੁਕਤ ਕੀਤੀ ਜਾਂਦੀ ਹੈ। ਇਸੇ ਨੀਤੀ ਤਹਿਤ ਵਿਰੋਧੀ ਧਿਰ ਖੁਦ ਨੂੰ ਬਦਲਵੇਂ ਲੋੜੀਂਦੀ ਸਰਕਾਰ ਦੇ ਤੌਰ ਤੇ ਪੇਸ਼ ਕਰਦਾ ਹੈ।ਸਪਿਛਲੇ ਸਾਲ ੮ ਜੂਨ ਨੂੰ ਹੋਈਆਂ ਮੱਧ ਵਰਤੀ ਚੋਣਾਂ ਵਿਚ ਬਰਮਿੰਘਮ ਐਜਬੇਸਟਨ ਤੋਂ 44 ਸਾਲ ਦੀ ਪ੍ਰੀਤ ਗਿੱਲ ਨੇ ਚੋਣ ਜਿੱਤੀ ਸੀ ਅਤੇ ਜੁਲਾਈ ਵਿਚ ਉਨ੍ਹਾਂ ਨੂੰ ਬ੍ਰਿਟਿਸ਼ ਸੰਸਦ ਵਿਚ ਗ੍ਰਹਿ ਮਾਮਲਿਆਂ ਦੀ ਚੋਣ ਕਮੇਟੀ ਲਈ ਚਣਿਆ ਗਿਆ ਸੀ।ਇਸ ਨਵੇਂ ਸਾਲ ਤੇ ਕੋਰਬਿਨ ਨੇ ਫੇਰਬਦਲ ਕੀਤਾ ਅਤੇ ਪ੍ਰੀਤ ਗਿੱਲ ਨੂੰ ਕੌਮਾਂਤਰੀ ਵਿਕਾਸ ਸ਼ੈਡੋ ਮੰਤਰੀ ਵੱਜੋਂ ਨਿਯੁਕਤ ਕੀਤਾ।

ਹੋਰ ਖਬਰਾਂ »