ਆਪਣੇ ਪਿਤਾ ਨੂੰ ਮਾਰਨ ਲਈ ਆਨਲਾਇਨ ਮੰਗਵਾਈ ਸੀ ਧਮਾਕਾਖੇਜ਼ ਸਮੱਗਰੀ

ਲੰਡਨ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਨੌਜਵਾਨ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੌਜਵਾਨ ’ਤੇ ਦੋਸ਼ ਹੈ ਕਿ ਉਸ ਨੇ ਪਿਛਲ਼ੇ ਸਾਲ ਆਪਣੇ ਹੀ ਪਿਤਾ ਨੂੰ ਮਾਰਨ ਲਈ ਇੱਕ ਧਮਾਕਾਖੇਜ਼ ਸਮੱਗਰੀ ਆਨਲਾਇਨ ਮੰਗਵਾਈ ਸੀ। ਰਿਪੋਰਟ ਮੁਤਾਬਕ ਬਰਤਾਨੀਆ ਦੀ ਕੌਮੀ ਅਪਰਾਧ ਏਜੰਸੀ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਮਈ ਵਿਚ ਗੁਰਤੇਜ ਸਿੰਘ ਰੰਧਾਵਾ ਨੂੰ ਗਿਰਫਤਾਰ ਕੀਤਾ ਸੀ। ਦੋਸ਼ ਸੀ ਕਿ ਉਸ ਨੇ ਆਨਲਾਇਕ ਸ਼ਾਪਿੰਗ ਰਾਹੀਂ ਇੱਕ ਧਮਾਕਾ ਖੇਜ਼ ਸਮੱਗਰੀ (ਕਾਰ ਬੰਬ) ਖਰੀਦਣ ਦਾ ਆਰਡਰ ਬੁੱਕ ਕੀਤਾ ਸੀ। ਪਰ ਜਦੋਂ ਹੀ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਡਿਲਵਰੀ ਨੂੰ ਇਕ ਡੰਮੀ ਵਿਚ ਤਬਦੀਲ ਕਰ ਦਿੱਤਾ ਸੀ।
ਦਰਅਸਲ ਗੁਰਤੇਜ ਦੇ ਪਿਤਾ ਉਸਦੀ ਪ੍ਰਮਿਕਾ ਨਾਲ aਸੁਦੇ ਰਿਸ਼ਤੇ ਲਈ ਨਹੀਂ ਮੰਨਦੇ ਸਨ ਇਸ ਲਈ aਸੁਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ।
ਬਰਮਿੰਘਮ ਕਰਾਊਨ ਕੋਰਟ 'ਚ ਨਵੰਬਰ ੨੦੧੭ ਵਿਚ ੧੯ ਸਾਲਾ ਨੌਜਵਾਨ ਕਿਸੇ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਅਤੇ ਗੰਭੀਰ ਰੂਪ 'ਚ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ।ਅਦਾਲਤ ਨੇ ਨੌਜਵਾਨ ਨੂੰ ੮ ਸਾਲ ਦੀ ਸਜ਼ਾ ਸੁਣਾਈ ਹੈ।

ਹੋਰ ਖਬਰਾਂ »