ਵੈਨਕੂਵਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਇਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੌਰਾਨ ਰਾਹ ਜਾਂਦੇ ਲੋਕ ਵੀ ਜ਼ਖ਼ਮੀ ਹੋ ਗਏ। ਵੈਨਕੂਵਰ ਪੁਲਿਸ ਮੁਤਾਬਕ ਇਹ ਵਾਰਦਾਤ ਬਰੌਡਵੇਅ 'ਤੇ ਸਥਿਤ ਵਪਾਰਕ ਅਤੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਸਾਰਜੈਂਟ ਜੈਸਨ ਰੌਬਿਲਰਡ ਨੇ ਦੱਸਿਆ ਕਿ ਗੋਲੀਬਾਰੀ ਦਾ ਨਿਸ਼ਾਨਾ ਬਣੇ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਦਕਿ 15 ਸਾਲ ਦਾ ਇਕ ਅੱਲ•ੜ ਜੋ ਨੇੜਿਉਂ ਲੰਘ ਰਿਹਾ ਸੀ, ਵੀ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ 30-35 ਵਰਿ•ਆਂ ਦਾ ਇਕ ਹੋਰ ਵਿਅਕਤੀ ਵੀ ਮਾਮੂਲੀ ਜ਼ਖ਼ਮੀ ਹੋ ਗਿਆ ਜਿਸ ਦੀ ਮੌਕੇ 'ਤੇ ਹੀ ਮਰਹਮ-ਪੱਟੀ ਕਰ ਕੇ ਘਰ ਭੇਜ ਦਿਤਾ ਗਿਆ।

ਹੋਰ ਖਬਰਾਂ »

ਕੈਨੇਡਾ