ਟੋਰਾਂਟੋ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਦੋ ਵੱਡੇ ਬੈਂਕਾਂ ਵੱਲੋਂ ਮੌਰਗੇਜ ਦਰਾਂ ਵਿਚ ਵਾਧਾ ਕਰ ਦਿਤਾ ਗਿਆ ਹੈ। ਰਾਯਲ ਬੈਂਕ ਆਫ਼ ਕੈਨੇਡਾ ਨੇ ਕਿਹਾ ਕਿ ਪੰਜ ਸਾਲ ਲਈ ਫ਼ਿਕਸਡ ਮੌਰਗੇਜ ਦਰ 4.99 ਫ਼ੀ ਸਦੀ ਤੋਂ ਵਧਾ ਕੇ 5.14 ਫ਼ੀ ਸਦੀ ਕਰ ਦਿਤੀ ਗਈ ਹੈ। ਇਸੇ ਤਰ•ਾਂ ਬੈਂਕ ਵੱਲੋਂ 25 ਸਾਲ ਮਿਆਦ ਵਾਲੇ ਕਰਜ਼ੇ ਤਹਿਤ ਪੰਜ ਸਾਲ ਲਈ ਫ਼ਿਕਸਡ ਮੌਰਗੇਜ ਦਰ 3.39 ਫ਼ੀ ਸਦੀ ਤੋਂ ਵਧਾ ਕੇ 3.54 ਫ਼ੀ ਸਦੀ ਕਰ ਦਿਤੀ ਗਈ ਹੈ।

ਹੋਰ ਖਬਰਾਂ »