ਮੋਗਾ, 16 ਜਨਵਰੀ (ਹ.ਬ.) : ਜਗਰਾਉਂ ਵਿਚ ਪਾਰਟੀ ਤੋਂ ਪਰਤ ਰਹੇ ਤਿੰਨ ਦੋਸਤਾਂ ਦੀ ਕਾਰ ਛੱਪੜ ਵਿਚ ਡਿੱਗ ਗਈ। ਹਾਦਸੇ ਵਿਚ ਤਿੰਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਦੇ ਰਹਿਣ ਵਾਲੇ ਸੀ। ਹਾਦਸਾ ਐਤਵਾਰ ਰਾਤ ਕਸਬਾ ਬੁੱਟਰ ਕਲਾਂ ਦੇ ਕੋਲ ਵਾਪਰਿਆ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਛੱਪੜ ਤੋਂ ਬਾਹਰ ਕੱਢਿਆ। ਹਾਦਸੇ ਦਾ ਕਾਰਨ ਸੜਕ ਦੇ ਕਿਨਾਰੇ ਪਏ ਮਿੱਟੀ ਦੇ ਢੇਰ ਦੱਸਿਆ ਜਾ ਰਿਹਾ ਹੈ। ਰਾਤ ਹੋਣ ਕਾਰਨ ਡਰਾਈਵਰ ਇਸ ਨੂੰ ਵੇਖ ਨਹੀਂ ਸਕਿਆ ਅਤੇ ਕਾਰ ਛੱਪੜ ਵਿਚ ਡਿੱਗ ਗਈ। ਤੀਜੇ ਨੌਜਵਾਨ ਦੀ ਲਾਸ਼ ਸੋਮਵਾਰ ਸਵੇਰੇ ਮਿਲੀ। ਮਰਨ ਵਾਲਿਆਂ ਦੀ ਉਮਰ 25 ਤੋਂ 30 ਦੇ ਵਿਚ ਹੈ।  ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਬੱਧਨੀ ਕਲਾਂ ਦਾ ਮੰਗਲਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਧਰਮਿੰਦਰ ਸਿੰਘ ਸ਼ਾਮਲ ਹੈ। ਪਿੰਡ ਬੁੱਟਰ ਦੇ ਸੁਖਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਗਿਆਰਾਂ ਵਜੇ ਜ਼ੋਰ ਦੀ ਅਵਾਜ਼ ਆਈ ਤਾਂ ਬਾਹਰ ਨਿਕਲੇ।  ਦੇਖਿਆ ਕਿ ਛੱਪੜ ਵਿਚ ਇਕ ਕਾਰ ਡਿੱਗੀ ਹੈ। ਉਨ੍ਹਾਂ ਤੁਰੰਤ ਪਿੰਡ ਵਾਲਿਆਂ ਨੂੰ ਬੁਲਾਇਆ ਅਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਲੇਕਿਨ ਜਦੋਂ ਤੱਕ ਬਾਹਰ ਕੱਢਿਆ ਪਾਣੀ ਵਿਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਹੋਰ ਖਬਰਾਂ »