ਕੱਲ• ਵੀਰਵਾਰ ਨੂੰ ਅੰਮ੍ਰਿਤਸਰ 'ਚ ਕੀਤਾ ਜਾਵੇਗਾ ਅੰਤਿਮ ਸਸਕਾਰ

ਅੰਮ੍ਰਿਤਸਰ, 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਅੱਜ ਸਵੇਰੇ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਅੱਜ ਸਵੇਰੇ 6:30 ਮਿੰਟਾ 'ਤੇ ਉਨ•ਾਂ ਆਖ਼ਰੀ ਸਾਹ ਲਿਆ। ਪਿਛਲੇ ਕਈ ਦਿਨਾਂ ਤੋਂ ਉਨ•ਾਂ ਦੀ ਸਿਹਤ ਠੀਕ ਨਹੀਂ ਸੀ ਅਤੇ 4 ਜਨਵਰੀ ਤੋਂ ਉਹ ਕੱਕੜ ਹਸਪਤਾਲ 'ਚ ਦਾਖ਼ਲ ਸਨ। ਉਹ ਆਪਣੇ ਪਿੱਛੇ ਪਤਨੀ ਸੰਤੋਖ ਕੌਰ, ਪੁੱਤਰ ਗੁਰਪ੍ਰੀਤ ਸਿੰਘ ਅਤੇ ਦੋ ਧੀਆਂ ਛੱਡ ਗਏ ਹਨ, ਜੋ ਕੈਨੇਡਾ 'ਚ ਰਹਿੰਦੇ ਹਨ। ਉਨ•ਾਂ ਦਾ ਵੀਰਵਾਰ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ।

ਹੋਰ ਖਬਰਾਂ »