ਫਾਜ਼ਿਲਕਾ, 18 ਜਨਵਰੀ (ਹ.ਬ.) : ਫਾਜ਼ਿਲਕਾ ਦੇ ਬਕੈਨਵਾਲਾ ਪਿੰਡ ਦੀ ਨਵ-ਵਿਆਹੁਤਾ ਨੂੰ ਸਹੁਰੇ ਲੈ ਜਾਂਦੇ ਸਮੇਂ ਹਥਿਆਰਾਂ ਦੀ ਨੋਕ 'ਤੇ 9 ਲੋਕਾਂ ਨੇ ਕਾਰ ਤੋਂ ਉਤਾਰ ਕੇ ਅਗਵਾ  ਕਰ ਲਿਆ। Îਇਕ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਬਕੈਨਵਾਲਾ ਤੋਂ 1 ਕਿਲੋਮੀਟਰ ਦੂਰ ਹਰੀਪੁਰਾ ਰੋਡ 'ਤੇ ਕਾਰ ਦੇ ਅੱਗੇ ਟਰੈਕਟਰ ਲਾ ਕੇ ਘਟਨਾ ਨੂੰ ਅੰਜਾਮ ਦਿੱਤਾ।  ਪੁਲਿਸ ਨੇ ਅਗਵਾ ਹੋਈ ਗੁਰਚਰਨ ਕੌਰ ਦੇ ਪਤੀ ਸੁਖਵੰਤ ਦੇ ਬਿਆਨ 'ਤੇ 9 ਲੋਕਾਂ 'ਤੇ ਕੇਸ ਦਰਜ ਕੀਤਾ ਹੈ।
ਸੁਖਵੰਤ ਸਿੰਘ ਵਾਸੀ ਕੱਖਾ ਵਾਲੀ ਥਾਣਾ ਲੰਬੀ ਜ਼ਿਲ੍ਹਾ ਮੁਕਤਸਰ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਬਕੈਨਵਾਲਾ ਦੀ ਗੁਰਚਰਨ ਕੌਰ ਨਾਲ ਹੋਇਆ ਸੀ। ਪਤਨੀ ਪੇਕੇ ਆਈ ਸੀ। 16 ਜਨਵਰੀ ਨੂੰ ਸਵੇਰੇ ਮਾਂ ਚਰਨਜੀਤ ਕੌਰ , ਬੂਆ ਦੇ ਲੜਕੇ ਦਲਬੀਰ ਸਿੰਘ ਵਾਸੀ ਰੋਡਾਂਵਾਲੀ ਦੇ ਨਾਲ ਕਾਰ ਰਾਹੀਂ ਪਤਨੀ ਨੂੰ ਲੈਣ ਬਕੈਨਵਾਲਾ ਗਿਆ ਸੀ। ਸ਼ਾਮ ਚਾਰ ਵਜੇ ਪਤਨੀ ਨੂੰ ਲੈ ਕੇ ਪਰਤ ਰਹੇ ਸੀ। ਉਨ੍ਹਾਂ ਦਾ ਸਹੁਰਾ ਸੁਰਜੀਤ ਸਿੰਘ ਨੂੰ ਵੀ ਘਰੇਲੂ ਕੰਮਕਾਜ ਤੋਂ ਖੂਈਆਂ ਸਰਵਰ ਜਾਣਾ ਸੀ ਉਹ ਵੀ ਕਾਰ ਦੇ ਪਿੱਛੇ ਬਾਈਕ 'ਤੇ ਆ ਰਿਹਾ ਸੀ। 
ਦੱਸਣਯੋਗ ਹੈ ਕਿ ਪਤਨੀ ਅਤੇ ਪਰਿਵਾਰ ਦੇ ਨਾਲ ਕਾਰ 'ਤੇ ਜਿਵੇਂ  ਹੀ ਨੌਜਵਾਨ ਬਕੈਨਵਾਲਾ ਤੋਂ 1 ਕਿਲੋਮੀਟਰ ਪਹੁੰਚੇ ਤਾਂ ਹਰੀਪੁਰਾ ਰੋਡ 'ਤੇ ਅਰਜਨ ਅਤੇ ਅਜੀਤ ਰਾਮ ਨੇ ਟਰੈਕਟਰ ਅੜਾ ਲਿਆ। ਬਾਈਕਾਂ 'ਤੇ  ਇੰਦਰਜੀਤ, ਜਸਵਿੰਦਰ, ਦੀਪੂ, ਸੰਦੀਪ ਅਤੇ 3-4 ਵਿਅਕਤੀ ਹੱਥਾਂ ਵਿਚ  ਕਾਪੇ ਲੈ ਕੇ ਖੜ੍ਹੇ ਸੀ। ਕਾਰ ਦੇ ਰੁਕਣ 'ਤੇ ਇੰਦਰਜੀਤ ਨੇ ਗੁਰਚਰਨ ਨੂੰ ਥੱਲੇ ਖਿੱਚ ਲਿਆ ਅਤੇ ਬਾਈਕ 'ਤੇ ਬਿਠਾ ਕੇ ਲੈ ਗਿਆ। ਮੋਟਰ ਸਾਈਕਲ 'ਤੇ ਸਹੁਰਾ ਵੀ ਪਹੁੰਚ ਗਿਆ ਅਤੇ ਰੌਲਾ ਪਾਇਆ ਪ੍ਰੰਤੂ ਕਿਸੇ ਨੇ ਮਦਦ ਨਹੀਂ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »