ਨਵੀਂ ਦਿੱਲੀ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੂੰ ਧੰਨ ਮੁਹੱਈਆ ਕਰਵਾਉਣ, ਹਿੰਸਾ ਭੜਕਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ 12 ਲੋਕਾਂ ਵਿਰੁੱਧ ਪਟਿਆਲਾ ਹਾਊਸ ਕੋਰਟ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਨ•ਾਂ ਲੋਕਾਂ 'ਚ ਲਸ਼ਕਰ ਏ ਤਾਇਬਾ ਮੁਖੀ ਹਾਫ਼ਿਜ਼ ਸਈਦ ਅਤੇ ਹਿਜ਼ਬੁਲ ਮੁਜਾਹਿਦੀਨ ਮੁਖੀ ਸਈਦ ਸਲਾਹੁਦੀਨ ਦੇ ਨਾਂਅ ਵੀ ਸ਼ਾਮਲ ਹਨ। ਇਨ•ਾਂ ਸਾਰਿਆਂ 'ਤੇ ਅੱਤਵਾਦ ਨੂੰ ਹੁਲਾਰਾ ਦੇਣ ਅਤੇ ਕਸ਼ਮੀਰ ਘਾਟੀ 'ਚ ਤਣਾਅ ਫੈਲਾਉਣ ਲਈ ਫੰਡਿੰਗ ਕਰਨ ਦਾ ਦੋਸ਼ ਹੈ। ਚਾਰਜਸ਼ੀਟ 'ਚ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ਲਸ਼ਕਰ ਏ ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਹਿਜ਼ਬੁਲ ਮੁਜਾਹਿਦੀਨ ਮੁਖੀ ਸਈਦ ਸਲਾਹੁਦੀਨ 'ਤੇ ਭਾਰਤ ਵਿਰੁੱਧ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ ਹੈ। ਦੋਸ਼ ਪੱਤਰ 'ਚ ਲੋਕਾਂ ਵਿਰੁੱਧ ਲੋਕਾਂ ਨੂੰ ਪੈਸੇ ਦੇ ਕੇ ਹਿੰਸਾ ਭੜਕਾਉਣ ਅਤੇ ਜੰਮੂ ਕਸ਼ਮੀਰ 'ਚ ਅੱਤਵਾਦੀ ਅਤੇ ਵੱਖਵਾਦੀਆਂ ਨੂੰ ਹੁਲਾਰਾ ਦੇਣ ਦਾ ਦੋਸ਼ ਹੈ।  ਅੱਤਵਾਦੀ ਹਾਫੀਜ਼ ਸਈਦ 26/11 ਮੁੰਬਈ ਹਮਲਿਆਂ ਦਾ ਵੀ ਮੁੱਖ ਸਾਜ਼ਿਸ਼ਘਾੜਾ ਹੈ।

ਹੋਰ ਖਬਰਾਂ »