ਇਸਲਾਮਾਬਾਦ, 18 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨੀ ਸੈਨੇਟ ਦੇ ਚੇਅਰਮੈਨ ਰਜਾ ਰੱਬਾਨੀ ਨੇ ਅਮਰੀਕਾ, ਇਜ਼ਰਾਈਲ ਅਤੇ ਭਾਰਤ ਵਿਚਾਲੇ ਵਧਦੇ ਗਠਜੋੜ ਨੂੰ ਮੁਸਲਿਮ ਦੁਨੀਆ ਲਈ ਖ਼ਤਰਾ ਦੱਸਿਆ ਹੈ। ਰੱਬਾਨੀ ਨੇ ਮੁਸਲਿਮ ਦੇਸ਼ਾਂ ਦੀ ਪਾਰਲੀਮੈਂਟਰੀ ਯੂਨੀਅਨ ਦੇ 13ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਸੈਨੇਟ ਸਕੱਤਰੇਤ ਵੱਲੋਂ ਜਾਰੀ ਪ੍ਰੈੱਸ ਬਿਆਨ 'ਚ ਰੱਬਾਨੀ ਨੇ ਕਿਹਾ, ''ਦੁਨੀਆ ਦੇ ਦੇਸ਼ਾਂ ਵਿਚਾਲੇ ਰਿਸ਼ਤੇ ਬਦਲ ਰਹੇ ਹਨ। ਅਮਰੀਕਾ, ਇਜ਼ਰਾਈਲ ਅਤੇ ਭਾਰਤ ਵਿਚਾਲੇ ਬਣ ਰਹੇ ਗਠਜੋੜ ਨਾਲ ਮੁਸਲਿਮ ਦੇਸ਼ਾਂ ਨੂੰ ਖ਼ਤਰਾ ਹੈ ਅਤੇ ਇਸ ਨਾਲ ਨਜਿੱਠਣ ਲਈ ਮੁਸਲਿਮ ਦੁਨੀਆ ਨੂੰ ਇਕ ਮੰਚ 'ਤੇ ਆਉਣ ਦੀ ਲੋੜ ਹੈ।''

ਹੋਰ ਖਬਰਾਂ »