ਨਵੀਂ ਦਿੱਲੀ, 20 ਜਨਵਰੀ (ਹ.ਬ.) : ਹੁਣ ਤੁਸੀਂ ਛੇਤੀ ਹੀ ਉਡਾਣ ਦੌਰਾਨ ਜਹਾਜ਼ ਵਿਚ ਕੰਪਿਊਟਰ ਤੇ ਮੋਬਾਈਲ ਦਾ ਇਸਤੇਮਾਲ ਕਰਨ ਦੇ ਨਾਲ ਨਾਨ ਇੰਟਰਨੈਟ ਦਾ ਮਜ਼ਾ ਲੈ ਸਕੋਗੇ। ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਏਅਰਲਾਈਨਾਂ ਨੂੰ ਭਾਰਤੀ ਏਅਰਸਪੇਸ ਵਿਚ ਇਨ ਫਲਾਈਟ ਕੁਨੈਕਟੀਵਿਟੀ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ। ਹਾਲੇ ਤੱਕ ਇਸ ਤਰ੍ਹਾਂ ਦੀਆਂ ਸੇਵਾਵਾਂ ਭਾਰਤੀ ਏਅਰਸਪੇਸ ਵਿਚ ਉਪਲਬਧ ਨਹੀਂ ਹਨ ਜਦ ਕਿ ਦੂਜੇ ਦੇਸ਼ਾਂ ਵਿਚ ਜ਼ਿਆਦਾਤਰ ਏਅਰਲਾਈਨਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਕਾਫੀ ਪਹਿਲਾਂ ਤੋਂ ਉਪਲਬਧ ਕਰਵਾ ਰਹੀਆਂ ਹਨ।
ਇਨ ਫਲਾਈਨ ਕੁਨੈਕਟੀਵਿਟੀ 'ਤੇ ਜਾਰੀ ਆਪਣੀ ਸਿਫਾਰਸ਼ਾਂ ਵਿਚ ਟਰਾਈ ਨੇ ਕਿਹਾ ਕਿ ਹੁਣ ਏਅਰਲਾਈਨ ਕੁਝ ਸ਼ਰਤਾਂ ਦੇ ਨਾਲ ਆਪਣੇ ਯਾਤਰੀਆਂ ਨੂੰ ਕੁਝ ਇੰਟਰਨੈਟ ਅਤੇ ਵਾਈ ਫਾਈ ਸੇਵਾਵਾਂ ਦੇ ਸਕਣਗੀਆਂ।  ਕੰਪਿਊਟਰ ਅਤੇ ਇੰਟਰਨੈਟ ਸੇਵਾਵਾਂ ਜਹਾਜ਼ ਦੇ ਉਡਾਣ ਭਰਦੇ ਹੀ ਸ਼ੁਰੂ ਕੀਤੀਆਂ ਜਾ ਸਕਣਗੀਆਂ ਪਰ ਮੋਬਾਈਲ ਸੇਵਾਵਾਂ ਲਈ ਜਹਾਜ਼ ਦੇ 3000 ਮੀਟਰ ਤੋਂ ਵਧ ਉਚਾਈ 'ਤੇ ਪਹੁੰਚਣ ਦਾ ਇੰਤਜ਼ਾਰ ਕਰਨਾ ਪਵੇਗਾ।  ਟਰਾਈ ਨੇ ਭਾਰਤੀ ਏਅਰ ਸਪੇਸ ਵਿਚ ਇਨ ਫਲਾਈਟ ਸੇਵਾਵਾਂ ਲਈ ਆਈਐਫਸੀ ਸਰਵਿਸ ਪ੍ਰੋਵਾਈਡਰ ਦੇ ਰੂਪ ਵਿਚ ਇਕ ਨਵੀਂ ਸ਼੍ਰੇਣੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਆਈਐਫਸੀ ਸਰਵਿਸ ਪ੍ਰੋਵਾਈਡਰ ਨੂੰ ਦੂਰਸੰਚਾਰ ਵਿਭਾਗ ਵਿਚ ਖੁਦ ਨੂੰ ਰਜਿਸਟਰ ਕਰਾਉਣਾ ਪਵੇਗਾ।

ਹੋਰ ਖਬਰਾਂ »