ਰੋਹਤਕ, 20 ਜਨਵਰੀ (ਹ.ਬ.) : ਕਲਾਨੌਰ ਦੀ ਭਜਨ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਉਸ ਦੇ ਨਜ਼ਦੀਕੀ ਕਲਾਕਾਰ ਨੇ ਹੀ ਗਰਦਨ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮਮਤਾ ਦੀ ਗੱਲ-ਗੱਲ 'ਤੇ ਟੋਕਾਟਾਕੀ ਤੋਂ ਤੰਗ ਆ ਕੇ ਕਲਾਕਾਰ ਨੇ ਕਾਰ ਦੇ ਅੰਦਰ ਹੀ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਛੇਤੀ ਹੀ ਇਸ ਦਾ ਖੁਲਾਸਾ ਕਰ ਸਕਦੀ ਹੈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਮਮਤਾ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ Îਇਕ ਨਜ਼ਦੀਕੀ ਕਲਾਕਾਰ ਦੇ ਨਾਲ ਜ਼ਿਆਦਾਤਰ ਪ੍ਰੋਗਰਾਮਾਂ ਵਿਚ ਜਾਂਦੀ ਸੀ। ਕਲਾਕਾਰ ਹੋਰ ਮਹਿਲਾ ਕਲਾਕਾਰਾਂ ਨਾਲ ਵੀ ਗੱਲ ਕਰਦਾ ਸੀ। ਦੋਸ਼ੀ ਕਲਾਕਾਰ ਪੁਲਿਸ ਕੋਲ ਮੰਨਿਆ ਕਿ ਮਮਤਾ ਉਸ ਨੂੰ ਗੱਲ-ਗੱਲ 'ਤੇ ਟੋਕਦੀ ਸੀ। ਕਈ ਵਾਰ ਨਾਂਹ ਕਰਨ 'ਤੇ ਵੀ ਉਹ ਨਹੀਂ ਮੰਨੀ। ਉਸ ਨੇ ਤੰਗ ਆ ਕੇ ਮਮਤਾ ਦੀ ਹੱਤਿਆ ਕਰ ਦਿੱਤੀ।  ਪੁਲਿਸ ਨੇ ਦੇਰ ਰਾਤ ਤੱਕ ਦੋਸ਼ੀ ਕਲਾਕਾਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ। ਕਾਰ ਦੇ ਅੰਦਰ ਖੂਨ ਹੋਣ ਦੇ ਕਾਰਨ ਉਸ ਨੂੰ ਇੱਕ  ਨਹਿਰ 'ਤੇ ਜਾ ਕੇ ਧੋਇਆ।  ਦੋਸ਼ੀ ਪ੍ਰੇਮਨਗਰ ਦੇ Îਇਕ ਦੋਸਤ ਦੀ ਕਾਰ ਕਿਰਾਏ 'ਤੇ ਲੈ ਕੇ ਗਿਆ ਸੀ। ਇਸੇ ਕਾਰ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।  ਪੁਲਿਸ ਨੇ ਦਬਾਅ ਪਾ ਕੇ ਪੁਛਗਿੱਛ ਕੀਤੀ ਤਾਂ  ਉਸ ਨੇ ਸਚਾਈ ਉਗਲ ਦਿੱਤੀ। 

ਹੋਰ ਖਬਰਾਂ »