ਭਿੱਖੀਵਿੰਡ, 20 ਜਨਵਰੀ (ਹ.ਬ.) : ਪਿੰਡ ਮਰਗਿੰਦਪੁਰਾ ਵਿਚ ਦਿਨ ਦਿਹਾੜੇ ਦਿਓਰ ਨੇ ਵਿਧਵਾ ਭਾਬੀ ਦਾ ਕਤਲ ਕਰ ਦਿੱਤਾ। ਜਿਸ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਰੇਸ਼ਮ ਸਿੰਘ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਰਮਨ ਕੌਰ ਨਾਲ 15 ਸਾਲ ਪਹਿਲਾਂ ਕੀਤਾ ਸੀ। ਰੇਸ਼ਮ ਦੇ ਪਹਿਲੀ ਪਤਨੀ ਤੋਂ ਹੋਏ ਦੋ ਬੱਚਿਆਂ ਜਗਰੂਪ ਕੌਰ ਅਤੇ ਬਲਜਿੰਦਰ ਸਿੰਘ ਨੂੰ ਵੀ ਰਮਨ ਕੌਰ ਨੇ ਪਾਲਿਆ ਸੀ। ਰੇਸ਼ਮ ਸਿੰਘ ਨੇ ਪੰਜ ਮਰਲੇ ਜਗ੍ਹਾ ਵੀ ਰਮਨ ਕੌਰ ਦੇ ਨਾਂ ਕੀਤੀ ਸੀ।  ਗੁਆਂਢ ਵਿਚ ਰਹਿਣ ਵਾਲਾ ਰੇਸ਼ਮ ਸਿੰਘ ਦਾ ਭਰਾ ਸਾਹਿਬ ਸਿੰਘ ਰੋਜ਼ਾਨਾ ਝਗੜਾ ਕਰਦਾ ਰਹਿੰਦਾ ਸੀ। ਰਮਨ ਕੌਰ 'ਤੇ ਵੀ ਬੁਰੀ ਨਜ਼ਰ ਰਖਦਾ ਸੀ। ਧੀ ਜਗਰੂਪ ਕੌਰ ਅਤੇ ਬੇਟੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਚਾਚਾ ਹਮੇਸ਼ਾ ਉਨ੍ਹਾਂ ਨਾਲ ਝਗੜਦਾ ਸੀ। ਜ਼ਮੀਨੀ ਵਿਵਾਦ ਦੇ ਚਲਦਿਆਂ ਸਾਹਿਬ ਸਿੰਘ ਸ਼ਾਮ ਨੂੰ ਕਰੀਬ ਸਾਢੇ ਚਾਰ ਵਜੇ ਘਰ ਆਇਆ ਅਤੇ ਆÎਉਂਦੇ ਹੀ ਕਿਰਚ ਮਾਰ ਕੇ ਰਮਨ ਕੌਰ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ।

ਹੋਰ ਖਬਰਾਂ »