ਗੋਲੀਬਾਰੀ 'ਚ ਜਵਾਨ ਸਣੇ ਤਿੰਨ ਮੌਤਾਂ

ਜੰਮੂ ਕਸ਼ਮੀਰ, 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸ਼ਨਿੱਚਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਜੰਮੂ ਖੇਤਰ ਦੇ ਨਾਲ ਲਗਦੀ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ 'ਚ ਅੱਜ ਇਕ ਪੰਜਾਬ ਦਾ ਰਹਿਣ ਵਾਲਾ ਫੌਜੀ ਨੌਜਵਾਨ ਸ਼ਹੀਦ ਹੋ ਗਿਆ। ਜਵਾਨ ਸਣੇ ਕੁਲ ਤਿੰਨ ਮੌਤਾਂ ਹੋਈਆਂ ਹਨ ਤੇ ਛੇ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਪਾਕਿਸਤਾਨ ਵੱਲੋਂ ਜਾਰੀ ਜੰਗਬੰਦੀ ਦੀ ਉਲੰਘਣਾ ਕਾਰਨ ਗੋਲੀਬਾਰੀ 'ਚ ਹੁਣ ਤੱਕ 9 ਲੋਕ ਮਾਰੇ ਗਏ ਹਨ। ਅੱਜ ਜ਼ਿਲ•ਾ ਪੂੰਛ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਮਨਦੀਪ ਸਿੰਘ (23) ਨਾਂਅ ਦਾ ਜਵਾਨ ਸ਼ਹੀਦ ਹੋ ਗਿਆ। ਮਨਦੀਪ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ•ੇ 'ਚ ਪੈਂਦੇ ਪਿੰਡ ਆਲਮਪੁਰ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਸ਼ਹੀਦ ਹੋਣ ਤੋਂ ਇਲਾਵਾ ਗੋਲੀਬਾਰੀ 'ਚ ਦੋ ਸਥਾਨਕ ਵਾਸੀਆਂ ਗੋਰਾ ਰਾਮ (17) ਤੇ ਗੌਰ ਸਿੰਘ (45) ਦੀ ਮੌਤ ਹੋਈ ਹੈ।  ਭਾਰਤੀ ਫੌਜ ਵੱਲੋਂ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਜਵਾਬੀ ਕਾਰਵਾਈ 'ਚ ਭਾਰਤੀ ਜਵਾਨਾਂ ਨੇ ਵੀ ਪਾਕਿਸਤਾਨੀ ਫੌਜ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਪਾਕਿਸਤਾਨ ਵੱਲੋਂ ਸ਼ਨਿੱਚਰਵਾਰ ਨੂੰ ਪਰਗਵਾਲ, ਕ੍ਰਿਸ਼ਣਾ ਘਾਟੀ ਅਤੇ ਅਖਨੂਰ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਫੌਜ ਦੇ ਬੁਲਾਰੇ ਨੇ ਐਨ.ਐਨ. ਜੋਸ਼ੀ ਨੇ ਕਿਹਾ ਕਿ ਮਨਦੀਪ ਸਿੰਘ ਇਕ ਬਹਾਦਰ ਫੌਜੀ ਸਨ, ਦੇਸ਼ ਉਨ•ਾਂ ਦੇ ਬਲਿਦਾਨ ਦਾ ਕਰਜ਼ਦਾਰ ਰਹੇਗਾ।   

ਹੋਰ ਖਬਰਾਂ »