ਅਸ਼ੋਕ ਲਵਾਸਾ ਨੂੰ ਚੋਣ ਕਮਿਸ਼ਨਰ ਬਣਾਇਆ ਗਿਆ

ਨਵੀਂ ਦਿੱਲੀ, 21 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਓਮ ਪ੍ਰਕਾਸ਼ ਰਾਵਤ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਹੋਣਗੇ। ਰਾਵਤ ਮੌਜੂਦਾ ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜਿਓਤੀ ਦੀ ਥਾਂ ਲੈਣਗੇ। ਜਿਓਤੀ ਦਾ ਕਾਰਜਕਾਲ 22 ਜਨਵਰੀ ਨੂੰ ਖਤਮ ਹੋ ਰਿਹਾ ਹੈ। ਮੱਧ ਪ੍ਰਦੇਸ਼ ਕੇਡਰ ਦੇ 1977 ਬੈਚ ਦੇ ਆਈਏਐਸ ਅਧਿਕਾਰੀ ਓਮ ਪ੍ਰਕਾਸ਼ ਰਾਵਤ 23 ਜਨਵਰੀ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਣਗੇ। ਰਾਵਤ ਸਾਲ 2015 ਵਿੱਚ ਚੋਣ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤ ਹੋਏ ਸਨ।

ਇਸ ਤੋਂ ਬਿਨਾ ਅਸ਼ੋਕ ਲਵਾਸਾ ਨਵੇਂ ਚੋਣ ਕਮਿਸ਼ਨਰ ਹੋਣਗੇ। ਲਵਾਸਾ ਇਸ ਤੋਂ ਪਹਿਲਾਂ ਵਿੱਤ ਸਕੱਤਰ ਰਹਿ ਚੁੱਕੇ ਹਨ। ਉਹ ਵੀ 23 ਜਨਵਰੀ ਤੋਂ ਹੀ ਆਪਣੀ ਜਿੰਮੇਦਾਰੀ ਸੰਭਾਲਣਗੇ।  

64 ਸਾਲਾ ਰਾਵਤ ਕੇਂਦਰ ਸਰਕਾਰ ਸਮੇਤ ਕਈ ਰਾਜਾਂ ਵਿੱਚ ਆਪਣੀਆਂ ਸੇਵਾਂ ਦੇ ਚੁੱਕੇ ਹਨ। ਰਾਵਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਤੋਂ ਇਲਾਵਾ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਅਤੇ ਟ੍ਰਾਈਵਲ ਵੈਲਫੇਅਰ ਵਿੱਚ ਵੀ ਮੁੱਖ ਸਕੱਤਰ ਦੀ ਜਿੰਮੇਦਾਰੀ ਸੰਭਾਲ ਚੁੱਕੇ ਹਨ।

ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਕ ਇੱਕ ਮੁੱਖ ਚੋਣ ਕਮਿਸ਼ਨਰ ਹੁੰਦਾ ਹੈ, ਜਦਕਿ ਦੋ ਹੋਰ ਚੋਣ ਕਮਿਸ਼ਨਰ ਦੇ ਅਹੁਦੇ ਹੁੰਦੇ ਹਨ। ਰਾਸ਼ਟਰਪਤੀ ਵੱਲੋਂ ਦੋਵਾਂ ਚੋਣ ਕਮਿਸ਼ਨਰਾਂ ਵਿੱਚੋਂ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਨੂੰ ਹੀ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤੀ ਦੀ ਮਨਜੂਰੀ ਦਿੱਤੀ ਜਾਂਦੀ ਹੈ।

ਹੋਰ ਖਬਰਾਂ »

ਰਾਸ਼ਟਰੀ