ਜਗਰਾਉਂ, 22 ਜਨਵਰੀ (ਹ.ਬ.) : ਪੁਲਿਸ ਨੇ ਦੋ ਕਿਲੋ ਹੈਰੋਇਨ ਸਮੇਤ ਅਮਰੀਕੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਹ ਕਾਫੀ ਸਮੇਂ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਐਸਐਸਪੀ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪਿੰਡ ਮਲਕ ਵਲੋਂ ਆ ਰਹੀ ਕਾਰ ਦੇ ਚਾਲਕ ਨੇ ਨਾਕਾ ਦੇਖ ਕੇ ਗੱਡੀ ਮੋੜ ਲਈ। ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਵਿਚੋਂ ਤਿੰਨ ਵਿਅਕਤੀ ਉਤਰ ਕੇ ਭੱਜ ਗਏ ਤੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਕਾਰ ਚਾਲਕ ਦੀ ਪਛਾਦ ਅਮਰਜੀਤ ਸਿੰਘ ਵਾਸੀ ਮੁਕੰਦਪੁਰ ਥਾਣਾ ਡੇਹਲਾਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਗੱਡੀ ਦੀ ਤਲਾਸ਼ੀ ਲੈਣ 'ਤੇ ਦੋ ਕਿਲੋ ਹੈਰੋਇਨ ਬਰਾਮਦ ਹੋਈ। ਐਸਐਸਪੀ ਨੇ ਦੱਸਿਆ ਕਿ ਅਮਰਜੀਤ ਸਿੰਘ, ਅਮਰੀਕਾ ਵਿਚ ਰਹਿੰਦਾ ਹੈ। ਉਸ ਦੀ ਪਤਨੀ ਤੇ ਦੋ ਲੜਕੀਆਂ ਅਮਰੀਕਾ ਵਿਚ ਹਨ ਤੇ ਉਹ ਲੰਮੇਂ ਸਮੇਂ ਤੋਂ ਹੈਰੋਇਨ ਦਾ ਧੰਦਾ ਕਰਦਾ ਸੀ। ਸਾਲ 2016 ਵਿਚ ਉਹ ਆਪਣੇ ਕਸ਼ਮੀਰੀ ਸਾਥੀ ਮੁਹੰਮਦ ਰਫੀਕ, ਮੁਹੰਮਦ ਸੈਫ ਤੇ ਨਸਾਰ ਅਹਿਮਦ ਨਾਲ ਥਾਣਾ ਗੰਗਿਆਲ ਵਿਚ 8 ਲੱਖ ਦੀ ਨਕਦੀ ਤੇ ਹੈਰੋਇਨ ਸਮੇਤ ਫਡਿਆ ਗਿਆ ਸੀ।  ਅਮਰਜੀਤ ਤੋਂ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਹੁਣ ਤੱਕ 6 ਵਾਰ ਜੰਮੂ ਕਸ਼ਮੀਰ ਤੋਂ ਹੈਰੋਇਨ ਹਾਸਲ ਕਰ ਚੁੱਕਾ ਹੈ।  ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਹੋਰ ਖਬਰਾਂ »