ਬੈਂਕਾਕ, 22 ਜਨਵਰੀ (ਹ.ਬ.) : ਥਾਈਲੈਂਡ ਦੇ ਦੱਖਣੀ ਯਾਲਾ ਸੂਬੇ ਦੇ Îਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਆਂਤਰਿਕ ਸੁਰੱਖਿਆ ਅਭਿਆਨ ਕਮਾਂਡ ਦੇ ਬੁਲਾਰੇ ਨੇ ਦੱਸਿਆ ਕਿ ਬੰਬ ਇੱਕ ਮੋਟਰ ਸਾਈਕਲ 'ਤੇ ਰੱਖਿਆ ਹੋਇਆ ਸੀ।  ਉਨ੍ਹਾਂ ਕਿਹਾ ਕਿ ਯਾਲਾ ਮੁਸਲਿਮ ਬਹੁਗਿਣਤੀ ਇਲਾਕਾ ਹੈ। ਜਿੱਥੇ ਦੇ ਲੋਕ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਅਪਣਾ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 2004 ਦੇ ਬਾਅਦ ਤੋਂ ਹੁਣ ਤੱਕ ਇੱਥੇ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 
ਆਈਐਸਓਸੀ ਦੇ ਬੁਲਾਰੇ ਪ੍ਰਮੋਟ ਪਰੋਮ ਨੇ ਕਿਹਾ ਕਿ ਹਮਲਾਵਰਾਂ ਨੇ ਬੰਬ ਨੂੰ ਇੱਕ ਮੋਟਰ ਸਾਈਕਲ ਵਿਚ ਰੱਖਿਆ ਸੀ ਜੋ ਬਾਜ਼ਾਰ ਵਿਚ ਖੜ੍ਹੀ ਸੀ। ਵਿਸਫੋਟ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਹੋਰ ਜ਼ਖਮੀ ਹੋ ਗਏ ਹਨ। ਸੁਰੱਖਿਆ ਬਲਾਂ ਨੇ ਖੇਤਰ ਵਿਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਬੰਬ ਵਿਸਫੋਟ ਦੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ। 

ਹੋਰ ਖਬਰਾਂ »