ਸ੍ਰੀਨਗਰ, 22 ਜਨਵਰੀ (ਹ.ਬ.) : ਪਿਛਲੇ ਕਈ ਦਿਨਾਂ ਤੋਂ ਕੌਮਾਂਤਰੀ ਸਰਹੱਦ ਅਤੇ ਜੰਮੂ ਖੇਤਰ ਦੀ ਕੰਟਰੋਲ ਰੇਖਾ ਵਿਚ ਪਾਕਿਸਤਾਨ ਵਲੋਂ ਫਾਇਰਿੰਗ ਜਾਰੀ ਹੈ। ਪਾਕਿਸਤਾਨ ਦੀ ਲਗਾਤਾਰ ਗੋਲੀਬਾਰੀ ਵਿਚ ਸੈਨਾ ਦੇ ਜਵਾਨਾਂ ਦੇ ਨਾਲ ਆਮ ਨਾਗਰਿਕਾਂ ਵੀ ਅਪਣੀ ਜਾਨ ਗਵਾਈ ਹੈ। ਲਗਾਤਾਰ ਫਾਇਰਿੰਗ ਕਾਰਨ ਐਸਐਸ ਪੁਰਾ, ਅਰਨੀਆ, ਰਾਮਗੜ੍ਹ, ਹੀਰਾਨਗਰ, ਕਨਾਚਕ, ਪਰਗਵਲ ਸੈਕਟਰ ਵਿਚ ਰਹਿਣ ਵਾਲੇ ਲੋਕ ਅਪਣੇ ਅਪਣੇ ਘਰਾਂ ਨੂੰ ਛੱਡ ਕੇ ਪ੍ਰਸ਼ਾਸਨ ਦੁਆਰਾ ਮੁਹੱਈਆ ਕਰਾਏ ਗਏ ਰਾਹਤ ਕੈਂਪ ਸਮੇਤ ਸੁਰੱਖਿਅਤ ਇਲਾਕਿਆਂ ਵੱਲ ਰੁਖ ਕਰ ਰਹੇ ਹਨ।
ਫਾਇਰਿੰਗ ਰੇਂਜ ਵਿਚ ਆਉਣ ਵਾਲੇ ਸਕੂਲ-ਕਾਲਜ ਵੀ ਬੰਦ ਹਨ। ਇਸ ਕਾਰਨ ਕਰਕੇ ਇਨ੍ਹਾਂ ਇਲਾਕਿਆਂ ਦਾ ਹੁਲੀਆ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਜਿੱਥੇ ਕਦੇ ਲੋਕਾਂ ਦੀ ਚਹਿਲ ਪਹਿਲ ਸੀ, ਉਹ ਹੁਣ ਕਿਸੇ ਵੀਰਾਨ ਪਿੰਡ ਵਿਚ ਤਬਦੀਲ ਹੋਣ ਜਿਹਾ ਲੱਗਦਾ ਹੈ। ਐਤਵਾਰ ਨੂੰ ਲਗਾਤਾਰ ਚੌਥੇ ਦਿਨ ਤੱਕ ਪਾਕਿਸਤਾਨ ਨੇ ਐਲਓਸੀ ਦੇ ਕੋਲ ਸਥਿਤ ਇਲਾਕੇ ਨੌਸ਼ੈਰਾ, ਰਾਜੌਰੀ, ਅਖਨੂਰ ਸੈਕਟਰ ਵਿਚ ਫਾਇਰਿੰਗ ਜਾਰੀ ਰੱਖੀ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਤੋਂ ਬਾਅਦ ਸਥਾਨਕ ਲੋਕਾਂ ਨੂੰ ਸਕੂਲ ਬਿਲਡਿੰਗ ਜਾਂ ਕਮਿਊਨਿਟੀ ਹਾਲ ਵਿਚ ਸੁਰੱਖਿਅਤ ਸਥਾਨਾਂ ਵਿਚ ਪਹੁੰਚਾ ਦਿੱਤਾ ਗਿਆ ਹੈ। 
ਪਾਕਿਸਤਾਨ ਦੀ ਇਸ ਫਾਇਰਿੰਗ ਨੂੰ ਸਾਲ ਦੇ ਸਭ ਤੋਂ ਵੱਡੇ ਸੰਘਰਸ਼ ਵਿਰਾਮ ਉਲੰਘਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਦੁਆਰਾ ਮੁਹੱਈਆ ਕਰਾਏ ਗਏ ਰਾਹਤ ਕੈਂਪ ਵਿਚ ਅਪਣੇ ਪਰਿਵਾਰ ਦੇ ਨਾਲ ਰਹਿ ਰਹੀ ਸਥਾਨਕ Îਨਿਵਾਸੀ ਸਰਿਤਾ ਦੇਵੀ ਦੱਸਦੀ ਹੈ ਕਿ ਪਾਕਿਸਤਾਨ ਦੀ ਤਾਜ਼ਾ ਫਾਇਰਿੰਗ ਤੋਂ ਬਾਅਦ ਇੱਥੇ ਸਭ ਕੁਝ ਬੰਦ ਹੋ ਗਿਆ ਹੈ। ਸਾਨੂੰ ਅਪਣੇ ਘਰ ਅਤੇ ਡੰਗਰਾਂ ਨੂੰ ਛੱਡ ਕੇ ਇੱਥੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਸਰਕਾਰ ਪਾਕਿਸਤਾਨੀ ਫਾਇਰਿੰਗ ਦੇ ਖ਼ਿਲਾਫ਼ ਕੜੀ ਕਾਰਵਾਈ ਕਰੇ।  ਅਸੀਂ ਦੁਖੀ ਹੋ ਚੁੱਕੇ ਹਾਂ।
ਪਾਕਿਸਤਾਨ ਦੀ ਇਸ ਫਾਇਰਿੰਗ ਨੂੰ ਸਾਲ ਦੇ ਸਭ ਤੋਂ ਵੱਡੀ ਸੰਘਰਸ਼ ਵਿਰਾਮ ਉਲੰਘਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਰਿਵਾਰ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇੱਥੇ ਰਹਿਣਾ ਬਹੁਤ ਖਤਰਨਾਕ ਹੈ। ਸਾਨੂੰ ਹਰ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Îਇੱਥੇ ਰਾਹਤ ਕੈਂਪ ਵਿਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਫਾਇਰਿੰਗ ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਕਦੇ ਨਹੀਂ ਦੇਖੀ।  ਜੰਮੂ ਦੇ ਡਿਪਟੀ ਕਮਿਸ਼ਨਰ ਦੇ ਅਨੁਸਾਰ ਅਰਨੀਆ ਦੇ 41 ਹਜ਼ਾਰ ਲੋਕਾਂ ਵਿਚੋਂ 31 ਹਜ਼ਾਰ ਹੁਣ ਤੱਕ ਹਿਜਰਤ ਕਰ ਚੁੱਕੇ ਹਨ। ਸਚੇਤਗੜ੍ਹ ਵਿਚ 5 ਹਜ਼ਾਰ ਲੋਕ ਸੁਰੱਖਿਅਤ ਥਾਵਾਂ ਦਾ ਰੁਖ ਕਰ ਚੁੱਕੇ ਹਨ।
ਰਿਪੋਰਟ ਅਨੁਸਾਰ ਇਨ੍ਹਾਂ ਦੋਵੇਂ ਸੈਕਟਰਾਂ ਵਿਚ ਫਾਇਰਿੰਗ ਨਾਲ ਕਰੀਬ 129 ਡੰਗਰ ਮਾਰੇ ਜਾ ਚੁੱਕੇ ਹਨ ਜਦ ਕਿ 93 ਜ਼ਖਮੀ ਹੋ ਗਏ ਹਨ। ਭਾਰੀ ਗੋਲੀਬਾਰੀ ਨਾਲ ਕਰੀਬ 72 ਬਰਬਾਦ ਹੋ ਚੁੱਕੇ ਹਨ। ਲਗਾਤਾਰ ਚਾਰ ਦਿਨ ਤੋਂ ਜਾਰੀ ਪਾਕਿਸਤਾਨ ਦੀ  ਗੋਲੀਬਾਰੀ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿਚ 6 ਨਾਗਰਿਕ ਹਨ ਅਤੇ 5 ਸਕਿਓਰਿਟੀ ਪਰਸਨ ਹਨ ਜਦ ਕਿ 60 ਲੋਕ ਜ਼ਖਮੀ ਹੋ ਚੁੱਕੇ ਹਨ ਜਿਸ ਵਿਚ 50 ਤੋਂ ਜ਼ਿਆਦਾ ਨਾਗਰਿਕ ਹਨ।

ਹੋਰ ਖਬਰਾਂ »