ਪੀੜਤਾ ਦੇ ਬਿਆਨ ਦਰਜ ਹੋਣ ਬਾਅਦ ਹੋਵੇਗੀ ਜ਼ਮਾਨਤ ’ਤੇ ਸੁਣਵਾਈ : ਸੁਪਰੀਮ ਕੋਰਟ

ਨਵੀਂ ਦਿੱਲੀ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਗੁਜਰਾਤ ਦੇ ਗਾਂਧੀ ਨਗਰ ਬਲਾਤਕਾਰ ਕੇਸ ਮਾਮਲੇ ਵਿੱਚ ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਸੋਮਵਾਰ ਨੂੰ ਵੀ ਰਾਹਤ ਨਹੀਂ ਮਿਲੀ ਹੈ। ਆਸਾਰਾਮ ਫਿਲਹਾਲ ਜੇਲ੍ਹ ਵਿੱਚ ਰਹਿਣਗੇ ਅਤੇ ਕੋਰਟ ਇਸ ਮਾਮਲੇ ਵਿੱਚ ਹੁਣ 8 ਹਫ਼ਤੇ ਬਾਅਦ ਸੁਣਵਾਈ ਕੇਰਗਾ। ਇਸ ਮਾਮਲੇ ਵਿੱਚ 29 ਜਨਵਰੀ ਨੂੰ ਗੁਜਰਾਤ ਦੀ ਹੇਠਲੀ ਅਦਾਲਤ ਵਿੱਚ ਪੀੜਤਾ ਦੇ ਬਿਆਨ ਦਰਜ ਹੋਣੇ ਹਨ। ਕੋਰਟ ਨੇ ਕਿਹਾ ਕਿ ਪਹਿਲਾਂ ਪੀੜਤਾ ਦੇ ਬਿਆਨ ਦਰਜ ਹੋਣ ਅਤੇ ਉਸ ਤੋਂ ਬਾਅਦ ਜ਼ਮਾਨਤ ਪਟੀਸ਼ਨ ’ਤੇ ਵਿਚਾਰ ਕੀਤਾ ਜਾਵੇਗਾ।

ਆਸਾਰਾਮ ਵੱਲੋਂ ਕੋਰਟ ਵਿੱਚ ਕਿਹਾ ਗਿਆ ਕਿ ਉਸ ਦੀ ਉਮਰ ਜਿਆਦਾ ਹੋ ਚੁੱਕੀ ਹੈ ਅਤੇ ਸਿਹਤ ਸਬੰਧੀ ਪ੍ਰੇਸ਼ਾਨੀ ਵੀ ਹੈ। ਅਜਿਹੇ ਵਿੱਚ ਜ਼ਮਾਨਤ ਪਟੀਸ਼ਨ ’ਤੇ ਜਲਦ ਸੁਣਵਾਈ ਹੋਣੀ ਚਾਹੀਦੀ ਹੈ। ਦਰਅਸਲ ਗੁਜਰਾਤ ਦੇ ਗਾਂਧੀਨਗਰ ਵਿੱਚ ਬਲਾਤਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਆਸਾਰਾਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ। ਪਿਛਲੀ ਸੁਣਵਾਈ ਵਿੱਚ ਕੋਰਟ ਨੇ ਆਸਾਰਾਮ ਵਿਰੁੱਧ ਧੀਮੀ ਸੁਣਵਾਈ ’ਤੇ ਸਵਾਲ ਚੁੱਕੇ ਅਤੇ ਗੁਜਰਾਤ ਸਰਕਾਰ  ਨੂੰ ਪੁੱਛਿਆ ਸੀ ਕਿ ਮਾਮਲੇ ਦੀ ਸੁਣਵਾਈ ਵਿੱਚ ਦੇਰੀ ਕਿਉਂ ਹੋ ਰਹੀ ਹੈ? ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਪੁੱਛਿਆ ਹੈ ਕਿ ਅਜੇ ਤੱਕ ਪੀੜਤ ਦੇ ਬਿਆਨ ਕਿਉਂ ਨਹੀਂ ਦਰਜ ਕੀਤੇ ਗਏ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਕਿਹਾ ਹੈ ਕਿ ਹਲਫ਼ਨਾਮਾ ਦਾਖ਼ਲ ਕਰਕੇ ਕੇਸ ਦੀ ਕਾਰਵਾਈ ਬਾਰੇ ਦੱਸਿਆ ਜਾਵੇ।

ਹੋਰ ਖਬਰਾਂ »

ਰਾਸ਼ਟਰੀ