ਦਾਵੋਸ, 23 ਜਨਵਰੀ (ਹ.ਬ.) : ਸਰਕਾਰ, ਕਾਰੋਬਾਰ, ਐਨਜੀਓ ਅਤੇ ਮੀਡੀਆ ਦੇ ਮਾਮਲੇ ਵਿਚ ਭਾਰਤ, ਦੁਨੀਆ ਦੇ ਸਭ ਤੋਂ ਭਰੋਸੇਮੰਦ ਦੇਸ਼ਾਂ ਵਿਚ ਸ਼ਾਮਲ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇੱਥੇ ਲੋਕਾਂ ਦਾ ਭਰੋਸਾ ਡਿੱਗਿਆ ਹੈ। 
ਐਡਲਮੈਨ ਟਰੱਸਟ ਬੈਰੋਮੀਟਰ ਸਰਵੇਖਣ ਵਿਚ Îਇਹ ਗੱਲ ਸਾਹਮਣੇ ਆਈ ਹੈ। ਵਰਲਡ ਇਕੋਨਾਮਿਕ ਫੋਰਮ ਦੀ ਬੈਠਕ ਤੋਂ ਠੀਕ ਪਹਿਲਾਂ ਆਏ ਇਸ ਸਰਵੇਖਣ ਦੇ ਮੁਤਾਬਕ, ਗਲੋਬਲ ਪੱਧਰ 'ਤੇ ਉਪਰੋਕਤ ਚਾਰ ਮਾਪਦੰਡਾਂ ਨੂੰ ਲੈ ਕੇ ਲੋਕਾਂ ਦਾ ਭਰੋਸਾ ਕਾਫੀ ਹੱਦ ਤੱਕ ਪਿਛਲੇ ਸਾਲ ਜਿਹਾ ਹੀ ਹੈ। 
ਸਰਵੇਖਣ ਵਿਚ ਸ਼ਾਮਲ 28 ਦੇਸ਼ਾਂ ਵਿਚੋਂ 20 ਦੇਸ਼ ਗੈਰ ਭਰੋਸੇਮੰਦ ਦੀ ਸ਼੍ਰੇਣੀ ਵਿਚ ਰੱਖੇ ਗਏ ਹਨ। 2017 ਵਿਚ ਇਸ ਸ਼੍ਰੇਣੀ ਵਿਚ 19 ਦੇਸ਼ ਸੀ। ਸਰਵੇਖਣ ਵਿਚ ਦੋ ਵਰਗਾਂ ਵਿਚ ਰੈਂਕਿੰਗ ਦਿੱਤੀ ਗਈ। ਇਕ ਵਿਚ ਸਬੰਧਤ ਮਾਪਦੰਡਾਂ ਨਾਲ ਜੁੜੇ ਹੋਏ ਲੋਕਾਂ ਤੋਂ ਰਾਏ ਲਈ ਗਈ ਅਤੇ ਦੂਜੇ ਵਿਚ ਆਮ ਜਨਤਾ ਤੋਂ ਰਾਏ ਪੁੱਛੀ ਗਈ।
ਦੋਵੇਂ ਵਰਗਾਂ ਵਿਚ ਕ੍ਰਮਵਾਰ 83 ਅਤੇ 74 ਅੰਕ ਦੇ ਨਾਲ ਚੀਨ ਪਹਿਲੇ ਸਥਾਨ 'ਤੇ ਰਿਹਾ। 77 ਅਤੇ 68 ਅੰਕਾਂ ਦੇ ਨਾਲ ਭਾਰਤ ਦਾ ਸਥਾਨ ਤੀਜਾ ਰਿਹਾ। ਇੰਡੋਨੇਸ਼ੀਆ ਸੂਚੀ ਵਿਚ ਦੂਜੇ ਨੰਬਰ 'ਤੇ ਰਿਹਾ। 
ਸੂਚੀ 28 ਦੇਸ਼ਾਂ ਦੇ 33,0000 ਤੋਂ ਜ਼ਿਆਦਾ ਲੋਕਾਂ 'ਤੇ ਕੀਤੇ ਗਏ ਆਨਲਾਈਨ ਸਰਵੇਖਣ ਦੇ ਆਧਾਰ 'ਤੇ ਤਿਆਰ ਕੀਤੀ ਗਈ। ਭਰੋਸੇ ਦੇ ਮਾਮਲੇ ਵਿਚ ਚੀਨ, ਭਾਰਤ, ਯੂਏਈ, ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਸਥਿਤੀ  ਇੱਕੋ ਜਿਹੀ ਹੈ। 
ਹਾਲਾਂਕਿ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਭਰੋਸਾ ਗਵਾਉਣ ਵਾਲੇ ਦੇਸ਼ਾਂ ਵਿਚ ਛੇਵੇਂ ਨੰਬਰ 'ਤੇ ਰਿਹਾ। ਪੱਛਮ ਦੇ ਜ਼ਿਆਦਾਤਰ ਦੇਸ਼ ਗੈਰ ਭਰੋਸੇਮੰਦ ਦੀ ਸ਼੍ਰੇਣੀ ਵਿਚ ਹਨ। ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਮੀਡੀਆ ਸਭ ਤੋਂ ਘੱਟ ਭਰੋਸੇ ਵਾਲਾ ਸੰਸਥਾਨ ਰਿਹਾ।
28 ਵਿਚੋਂ 22 ਦੇਸ਼ਾਂ ਵਿਚ ਲੋਕਾਂ ਨੇ ਇਸ ਨੂੰ ਗੈਰ ਭਰੋਸੇਮੰਦ ਦੀ ਸ਼੍ਰੇਣੀ ਵਿਚ ਰੱਖਿਆ। ਇਸ ਤੋਂ ਇਲਾਵਾ ਅਜਿਹੀ  ਕੰਪਨੀਆਂ ਜਿਨ੍ਹਾਂ ਦੇ ਹੈਡਕੁਆਰਟਰ ਕੈਨੇਡਾ, ਸਵਿਟਜ਼ਰਲੈਂਡ, ਸਵੀਡਨ ਅਤੇ ਆਸਟ੍ਰੇਲੀਆ ਵਿਚ ਹਨ, ਉਨ੍ਹਾਂ 'ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਭਰੋਸਾ ਦਿਖਾਇਆ।  ਸਮਾਵੇਸ਼ੀ ਵਿਕਾਸ ਵਿਚ ਚੀਨ 26ਵੇਂ ਅਤੇ ਪਾਕਿਸਤਾਨ 47ਵੇਂ ਨੰਬਰ 'ਤੇ ਰਿਹਾ। ਪਿਛਲੇ ਸਾਲ ਭਾਰਤ 60ਵੇਂ, ਚੀਨ 15ਵੇਂ ਅਤੇ ਪਾਕਿਸਤਾਨ 52ਵੇਂ ਨੰਬਰ 'ਤੇ ਰਿਹਾ ਸੀ।

ਹੋਰ ਖਬਰਾਂ »