ਦੁਬਈ, 23 ਜਨਵਰੀ (ਹ.ਬ.) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪੂਰਵੀ ਖੇਤਰ ਦੇ Îਇੱਕ ਪਿੰਡ ਵਿਚ Îਇੱਕ ਘਰ ਵਿਚ ਅੱਗ ਲੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਸਾਰੇ ਬੱਚੇ ਸੁੱਤੇ ਪਏ ਸੀ। ਘਟਨਾ ਦੇਸ਼ ਦੇ ਸੱਤ ਅਮੀਰਾਤਾਂ ਵਿਚੋਂ ਇੱਕ ਫੁਜੈਰਾ ਦੇ ਧਾਦਨਾ ਪਿੰਡ ਵਿਚ ਵਾਪਰੀ।
ਫੁਜੈਰਾ ਦੀ ਪੁਲਿਸ ਨੇ ਦੱਸਿਆ ਕਿ ਅੱਗ ਸੋਮਵਾਰ ਸਵੇਰੇ ਲੱਗੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਬਾਅਦ ਵਿਚ ਅੱਗ 'ਤੇ ਕਾਬੂ ਪਾ ਲਿਆ। ਧਾਦਨਾ ਦੁਬਈ ਤੋਂ ਉਤਰ ਪੂਰਵ ਵਿਚ ਕਰੀਬ 115 ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਓਮਾਨ ਦੀ ਖਾੜ੍ਹੀ ਦੇ ਤਟ 'ਤੇ ਵਸਿਆ ਹੈ।
ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਵਿਚ ਚਾਰ ਮੁੰਡੇ ਅਤੇ ਤਿੰਨ ਲੜਕੀਆਂ ਸ਼ਾਮਲ ਹਨ। ਉਨ੍ਹਾਂ ਦੀ ਉਮਰ ਪੰਜ ਤੋਂ 13 ਸਾਲ ਦੇ ਵਿਚ ਸੀ। ਸਾਰੇ ਧੂੰਏਂ ਕਾਰਨ ਦਮ ਘੁਟਣ ਕਰਕੇ ਹੋਈਆਂ। ਪੁਲਿਸ ਨੇ ਕਿਹਾ ਕਿ ਉਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

ਹੋਰ ਖਬਰਾਂ »