ਮੋਗਾ, 23 ਜਨਵਰੀ (ਹ.ਬ.) : ਛੇ ਮਹੀਨੇ ਪਹਿਲਾਂ ਸ਼ਹਿਰ ਦੀ ਸਰਹੱਦ 'ਤੇ ਪਿੰਡ ਤਾਰੇਵਾਲਾ ਵਿਚ ਦੋ ਜੁਲਾਈ 2017 ਨੂੰ ਹੋਈ ਬਜ਼ੁਰਗ ਐਨਆਰਆਈ ਦੀ ਹੱਤਿਆ ਕਰਕੇ ਉਸ ਦੇ ਘਰ ਤੋਂ ਸੋਨਾ, ਨਕਦੀ ਅਤੇ ਵਿਦੇਸ਼ੀ ਕਰੰਸੀ ਲੁੱਟਣ ਦੇ ਦਰਜ ਕੇਸ ਵਿਚ ਪੁਲਿਸ ਪਹਿਲਾਂ ਦੋ ਸਕੇ ਭਰਾਵਾਂ ਨੂੰ ਜੇਲ੍ਹ ਭੇਜ ਚੁੱਕੀ ਹੈ। ਜਦ ਕਿ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਐਸਪੀ ਡੀ ਵਜੀਰ ਸਿੰਘ ਖਹਿਰਾ ਅਤੇ ਡੀਐਸਪੀ ਸਰਬਜੀਤ ਸਿੰਘ ਨੇ ਇਸ ਹੱਤਿਆ ਕੇਸ ਵਿਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਪਹਿਲਾਂ ਗ੍ਰਿਫ਼ਤਾਰ  ਦੋਵੇਂ ਭਰਾ ਬੇਕਸੂਰ ਹਨ। ਉਨ੍ਹਾਂ ਨੂੰ ਕੇਸ ਤੋਂ ਡਿਸਚਾਰਜ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਦੋ ਜੁਲਾਈ ਦੀ ਰਾਤ ਨੂੰ ਘਰ ਵਿਚ ਇਕੱਲੇ ਬਜ਼ੁਰਗ ਐਨਆਰਆਈ ਜੋੜਾ ਗੁਰਚਰਨ ਸਿੰਘ (65) ਅਤੇ ਉਸ ਦੀ ਪਤਨੀ ਬਲਜੀਤ ਕੌਰ (62) 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਤੋਂ ਬਾਅਦ ਅਲਮਾਰੀ ਤੋੜ ਕੇ 5 ਹਜ਼ਾਰ ਦੀ ਨਕਦੀ, 8 ਤੋਲੇ ਸੋਨਾ ਅਤੇ 6500 ਮਨੀਲਾ ਡਾਲਰ ਕਰੰਸੀ ਲੁੱਟੀ ਸੀ।
ਇਸ ਦੌਰਾਨ ਬਜ਼ੁਰਗ ਐਨਆਰਆਈ ਗੁਰਚਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ। ਲੇਕਿਨ ਉਸ ਦੀ ਜਾਨ ਬਚ ਗਈ ਸੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪੁਲਿਸ ਸੈਲ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਸੀਆਈਏ ਇੰਚਾਰਜ ਦਿਲਬਾਗ ਸਿੰਘ, ਥਾਣਾ ਚੜਿੱਕ ਇੰਸਪੈਕਟਰ ਦੀ ਅਗਵਾਈ ਵਿਚ ਇਸ ਹੱਤਿਆ ਦੇ ਲਈ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਹੋਰ ਖਬਰਾਂ »