ਚਰਨਜੀਤ ਸਿੰਘ ਚੱਢਾ ਪੰਜ ਸਿੰਘ ਸਾਹਿਬਾਨ ਅੱਗੇ ਹੋਏ ਪੇਸ਼

ਅੰਮ੍ਰਿਤਸਰ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਸ਼ਲੀਲ ਵੀਡੀÂ ਮਾਮਲੇ ਵਿੱਚ ਫਸੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਅੱਗੇ ਅੱਜ ਪੇਸ਼ ਹੋਏ। ਪੰਜ ਸਿੰਘ ਸਾਹਿਬਾਨ ਨੇ ਚੱਢਾ ਦੀ ਦਲੀਲ ਸੁਣ ਮਗਰੋਂ ਆਪਣਾ ਫੈਸਲਾ ਸੁਣਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ 2 ਸਾਲਾਂ ਤੱਕ ਚੱਢਾ ਦੇ ਚਾਲ ਚਲਣ 'ਤੇ ਧਿਆਨ ਰੱਖਿਆ ਜਾਵੇਗਾ। ਨਾਲ ਹੀ ਐਸ.ਜੀ.ਪੀ.ਸੀ. ਨੂੰ ਚੱਢਾ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੱਢਾ ਦੇ ਧਾਰਮਿਕ ਸਮਾਗਮ 'ਚ ਬੋਲਣ 'ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੱਢਾ ਨੇ ਆਪਣੀ ਸਫਾਈ 'ਚ ਕਿਹਾ ਕਿ ਉਨ•ਾਂ ਨੂੰ ਇੱਕ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ ਅਤੇ ਇਸ ਸਾਜਿਸ਼ ਦੇ ਚਲਦਿਆਂ ਹੀ ਉਨ•ਾਂ ਦੇ ਪੁੱਤਰ ਦੀ ਜਾਨ ਗਈ ਹੈ। ਦੱਸ ਦਈਏ ਕਿ 27 ਦਸੰਬਰ ਨੂੰ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਚਰਨਜੀਤ ਸਿੰਘ ਚੱਢਾ ਇੱਕ ਔਰਤ ਪ੍ਰਿੰਸੀਪਲ ਨਾਲ ਨਜ਼ਰ ਆਏ ਸਨ। ਇਸ ਤੋਂ ਬਾਅਦ ਤੋਂ ਹੀ ਉਨ•ਾਂ ਨੂੰ ਪੰਥ ਤੋਂ ਛੇਕਣ ਦੀ ਮੰਗ ਨੇ ਜ਼ੋਰ ਫੜ ਲਿਆ ਸੀ। ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਦਬਾਅ ਤੋਂ ਬਾਅਦ ਚਰਨਜੀਤ ਸਿੰਘ ਚੱਡਾ ਅਤੇ ਉਨ•ਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਡਾ ਨੇ ਚੀਫ਼ ਖਾਲਸਾ ਦਿਵਾਨ ਦੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਚੱਢਾ ਦੇ ਪੁੱਤਰ ਇੰਦਰਪ੍ਰੀਤ ਨੇ ਨਾਮੋਸ਼ੀ ਮੰਨਦਿਆਂ ਆਤਮ ਹੱਤਿਆ ਕਰ ਲਈ ਸੀ ਅਤੇ ਕੁਝ ਲੋਕਾਂ ਵਿਰੁੱਧ ਖੁਦਕੁਸ਼ੀ ਨੋਟ ਛੱਡ ਗਏ ਸਨ। 

ਹੋਰ ਖਬਰਾਂ »