ਰਿਐਕਟਰ ਸਕੇਲ 'ਤੇ ਤੀਬਰਤਾ 8.2, ਸੁਨਾਮੀ ਦੀ ਚੇਤਾਵਨੀ

ਵਾਸ਼ਿੰਗਟਨ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 'ਤੇ 8.2 ਦਰਜ ਕੀਤੀ ਗਈ ਹੈ। ਇਸ ਭਿਆਨਕ ਭੂਚਾਲ ਮਗਰੋਂ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਸ਼ੁਰੂਆਤੀ ਸੂਚਨਾ ਅਨੁਸਾਰ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ। ਖ਼ਬਰਾਂ ਮੁਤਾਬਿਕ ਅਲਾਸਕਾ ਦੇ ਚਿਨਿਯਾਕ ਤੋਂ 250 ਕਿੱਲੋ ਮੀਟਰ ਦੂਰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:38 ਵਜੇ ਇਹ ਭੂਚਾਲ ਆਇਆ ਹੈ। ਭੂਚਾਲ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਉਥੇ ਹੀ ਸਮੁੰਦਰੀ ਇਲਾਕੇ ਤੋਂ ਲੋਕ ਮੈਦਾਨੀ ਇਲਾਕਿਆਂ ਵਲ ਪਲਾਇਨ ਕਰਨ ਦੀ ਤਿਆਰੀ ਕਰ ਰਹੇ ਹਨ।   

ਹੋਰ ਖਬਰਾਂ »