ਚੰਡੀਗੜ੍ਹ, 29 ਜਨਵਰੀ (ਹ.ਬ.) : ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੀ ਆਉਣ ਵਾਲੇ ਦਿਨਾਂ ਵਿਚ ਘਰ ਵਾਪਸੀ ਯਾਨੀ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਰਾੜ ਨੇ ਗੱਲਬਾਤ ਵਿਚ ਕਿਹਾ ਕਿ ਲੰਬੇ ਸਮੇਂ ਤੱਕ ਕਾਂਗਰਸ ਵਿਚ ਰਹਿਣ ਦੇ ਕਾਰਨ ਸਾਰੇ ਪਾਰਟੀ ਨੇਤਾ ਉਨ੍ਹਾਂ ਜਾਣਦੇ ਹਨ ਅਤੇ ਉਹ ਉਨ੍ਹਾਂ ਮਿਲਦੇ ਵੀ ਰਹਿੰਦੇ ਹਨ, ਲੇਕਿਨ ਆਖਰੀ ਫ਼ੈਸਲਾ ਅਪਣੇ ਸਾਥੀਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਲੈਣਗੇ।
ਸੂਤਰਾਂ ਅਨੁਸਾਰ ਬਰਾੜ ਦੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਹਿਮਦ ਪਟੇਲ, ਗੁਲਾਬ ਨਬੀ ਆਜ਼ਾਦ ਦੇ ਨਾਲ ਕਈ ਬੈਠਕਾਂ ਹੋ ਚੁੱਕੀਆਂ ਹਨ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਘਰ ਵਾਪਸੀ ਵਾਲੀ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਤ੍ਰਿਣਮੂਲ  ਕਾਂਗਰਸ ਦੇ ਪੰਜਾਬ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।  ਗੌਰਤਲਬ ਹੈ ਕਿ ਬਰਾੜ ਨੇ ਸਾਲ 2014 ਦੇ ਦੀ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ 'ਤੇ ਉਂਗਲੀ ਚੁੱਕੀ ਸੀ, ਜਿਸ ਕਾਰਨ ਉਨ੍ਹਾਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਤਾਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਸੀ, ਲੇਕਿਨ ਬਾਅਦ ਵਿਚ ਨਵੰਬਰ 2016 ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਸੀ। ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਸੀ।  ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਦਾ ਇਕੋ ਇੱਕ ਟੀਚਾ 2019 ਵਿਚ ਦੇਸ਼ ਵਿਚ ਕਾਂਗਰਸ  ਦਾ ਝੰਡਾ ਲਹਿਰਾਉਣਾ ਹੈ।  ਰਾਹੁਲ ਗਾਂਧੀ ਵਲੋਂ ਰੁਠੇ ਨੇਤਾਵਾਂ ਨੂੰ ਮਨਾਉਣ ਦੀ ਡਿਊਟੀ ਲਗਾਈ ਹੇ।  ਜਿਸ ਨਾਲ ਲੋਕਾਂ ਵਿਚ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਜਾ ਸਕੇ। 

ਹੋਰ ਖਬਰਾਂ »

ਚੰਡੀਗੜ