ਕੈਨੇਡਾ, ਅਮਰੀਕਾ, ਯੂਏਈ, ਆਸਟਰੇਲੀਆ ਅਤੇ ਨਿਊਜੀਲੈਂਡ ਜਿਹੇ ਮੁਲਕਾਂ ਦੀ ਹਾਸਲ ਕੀਤੀ ਨਾਗਰਿਕਤਾ

ਨਵੀਂ ਦਿੱਲੀ, 4 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚੋਂ ਬੀਤੇ ਸਾਲ 7000 ਉੱਚ ਆਮਦਨ ਵਾਲੇ ਲੋਕਾਂ ਨੇ ਦੂਜੇ ਦੇਸ਼ਾਂ ਵੱਲ ਰੁਖ ਕੀਤਾ। ਚੀਨ ਤੋਂ ਬਾਅਦ ਧਨਕੁਬੇਰਾਂ ਦੇ ਦੇਸ਼ ਛੱਡਣ ਦਾ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਇੱਕ ਰਿਪੋਰਟ ਮੁਤਾਬਕ 2016 ਦੇ ਮੁਕਾਬਲੇ 16 ਫੀਸਦੀ ਜਿਆਦਾ ਧਨਕੁਬੇਰਾਂ ਨੇ ਭਾਰਤੀ ਦੀ ਨਗਰਿਕਤਾ ਨੂੰ ਛੱਡ ਕੇ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ। ਨਿਊ ਵਰਲਡ ਹੈਲਥ ਦੀ ਰਿਪੋਰਟ ਮੁਤਾਬਕ 2017 ਵਿੱਚ 7000 ਅਲਟਰਾ-ਰਿਚ ਭਾਰਤੀਆਂ ਨੇ ਦੂਜੇ ਦੇਸ਼ਾਂ ਦੀ ਨਾਗਰਕਿਤਾਂ ਲੈ ਲਈ।
2016 ਵਿੱਚ ਇਹ ਅੰਕੜਾ 6000 ਦਾ ਸੀ, ਜਦਕਿ 2015 ਵਿੱਚ 4000 ਧਨਕੁਬੇਰਾਂ ਨੇ ਭਾਰਤ ਦੀ ਬਜਾਏ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ। ਹਾਲਾਂਕਿ ਇਸ ਮਾਮਲੇ ਵਿੱਚ ਚੀਨ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। 2017 ਵਿੱਚ ਚੀਨ ਦੇ 10 ਹਜਾਰ ਸੁਪਰ ਰਿਚ ਲੋਕਾਂ ਨੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ। ਚੀਨ ਅਤੇ ਭਾਰਤ ਤੋਂ ਬਾਅਦ ਤੁਰਕੀ ਤੋਂ 6000, ਬਰਤਾਨੀਆ ਤੋਂ 4000 ਅਤੇ ਰੂਸ ਤੋਂ 3000 ਧਨਕੁਬੇਰਾਂ ਨੇ ਪਲਾਇਨ ਕੀਤਾ।
ਮਾਈਗਰੇਸ਼ਨ ਦੇ ਰੁਝਾਨ ਦੀ ਗੱਲ ਕਰੀਏ ਤਾਂ ਭਾਰਤ ਤੋਂ ਪਲਾਇਨ ਕਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ ਅਮਰੀਕਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ, ਯੂਏਈ, ਆਸਟਰੇਲੀਆ ਅਤੇ ਨਿਊਜੀਲੈਂਡ ਜਿਹੇ ਮੁਲਕ ਵੀ ਭਾਰਤ ਤੋਂ ਪਲਾਇਨ ਕਰਨ ਵਾਲੇ ਧਨਕੁਬੇਰਾਂ ਦੀ ਪਸੰਦ ਹਨ। ਉੱਥੇ ਹੀ ਚੀਨੀ ਧਨਕੁਬੇਰਾਂ ਨੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਪਲਾਇਨ ਕੀਤਾ। ਹਾਲਾਂਕਿ ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਲਈ ਧਨਕੁਬੇਰਾਂ ਦਾ ਦੇਸ਼ ਵਿੱਚੋਂ ਪਲਾਇਨ ਕਰਨਾ ਚਿੰਤਾ ਦੀ ਗੱਲ ਨਹੀਂ ਹੈ, ਕਿਉਂਕਿ ਜਿੰਨੇ ਲੋਕ ਇੱਥੋਂ ਪਲਾਇਨ ਕਰ ਰਹੇ ਹਨ, ਉਸ ਤੋਂ ਵੱਧ ਗਿਣਤੀ ਵਿੱਚ ਨਵੇਂ ਅਰਬਪਤੀ ਜੁੜ ਰਹੇ ਹਨ।

ਹੋਰ ਖਬਰਾਂ »