ਚੰਡੀਗੜ੍ਹ, 6 ਫ਼ਰਵਰੀ (ਹ.ਬ.) : ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ 20 ਹਜ਼ਾਰ ਕਰੋੜ ਦੀ ਜਾਇਦਾਦ ਦੀ ਹੱਕਦਾਰ ਉਨ੍ਹਾਂ ਦੀਆਂ ਧੀਆਂ ਮਹਾਰਾਣੀ ਅੰਮ੍ਰਿਤ ਕੌਰ ਅਤੇ ਮਹਾਰਾਣੀ ਦੀਪਿੰਦਰ ਕੌਰ (ਹੁਣ ਕੋਲਕਾਤਾ ਦੇ ਰਾਜ ਘਰਾਂ ਦੀ ਮਹਾਰਾਣੀ) ਹੀ ਰਹਿਣਗੀਆਂ। ਉਨ੍ਹਾਂ ਦੋਵਾਂ ਨੂੰ ਰਾਜਾ ਦੀ ਜਾਇਦਾਦ ਦਾ ਅੱਧਾ-ਅੱਧਾ ਹਿੱਸਾ ਮਿਲੇਗਾ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਹੇਠਲੀ ਅਦਾਲਤ ਦੇ 25 ਜੁਲਾਈ 2013 ਨੂੰ ਸੁਣਾਏ ਆਦੇਸ਼ ਨੂੰ ਸਹੀ ਠਹਿਰਾਉਂਦੇ ਹੋਏ ਮਹਰਾਵਲ ਖੇਵਾਜੀ ਟਰੱਸਟ ਸਮੇਤ ਚਾਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਹੇਠਲੀ ਅਦਾਲਤ ਨੇ 2013 ਵਿਚ ਰਾਜਾ ਦੀ ਜਾÎਇਦਾਦ ਵਿਚ ਦੋਵੇਂ ਧੀਆਂ ਨੂੰ 50-50  ਫ਼ੀਸਦੀ ਦਾ ਭਾਈਵਾਲ ਦੱਸਿਆ ਸੀ। ਅਦਾਲਤ ਦੇ ਉਸ ਫੈਸਲੇ ਖ਼ਿਲਾਫ਼ ਮਹਰਾਵਲ ਖੇਵਾਜੀ ਟਰੱਸਟ ਨੇ ਸੈਸ਼ਨ ਅਦਾਲਤ ਵਿਚ ਅਪੀਲ ਕੀਤੀ ਸੀ। ਉਥੇ ਮਹਾਰਾਣੀ ਅੰਮ੍ਰਿਤ ਕੌਰ ਨੇ ਵੀ 100 ਫ਼ੀਸਦੀ ਜਾਇਦਾਦ ਲਈ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰ ਦਿੱਤੀ ਸੀ। ਉਧਰ ਮਹਾਰਾਣੀ ਦੀਪਿੰਦਰ ਕੌਰ ਨੇ ਟਰੱਸਟ ਨੂੰ ਸਹੀ ਦੱਸਦੇ ਹੋਏ ਅਪੀਲ ਕੀਤੀ ਸੀ। ਉਥੇ ਰਾਜਾ ਦੇ ਛੋਟੇ ਭਰਾ ਦੇ ਪੁੱਤਰ ਭਰਤ Îਇੰਦਰ ਸਿੰਘ ਨੇ ਵੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ।
ਹੁਣ ਸੈਸ਼ਨ ਅਦਾਲਤ ਨੇ ਵੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਸਹੀ ਦੱਸਦੇ ਹੋਏ ਟਰੱਸਟ ਨੂੰ ਨਾ ਮੰਨਣਯੋਗ ਦੱਸਿਆ। ਰਾਜਾ ਦੀ ਫਰੀਦਕੋਟ ਵਿਚ ਕਾਫੀ ਜਾਇਦਾਦ ਹੈ। ਇਸ ਤੋਂ Îਇਲਾਵਾ ਚੰਡੀਗੜ੍ਹ ਵਿਚ ਮਨੀਮਾਜਰਾ ਦਾ ਕਿਲਾ, ਇੱਕ ਹੋਟਲ ਸਾਈਟ ਸਮੇਤ ਦਿੱਲੀ ਅਤੇ ਹਿਮਾਚਲ ਵਿਚ ਕਾਫੀ ਜਾਇਦਾਦ ਹੈ।
 

ਹੋਰ ਖਬਰਾਂ »

ਚੰਡੀਗੜ