ਮੋਹਾਲੀ, 8 ਫ਼ਰਵਰੀ (ਹ.ਬ.) : ਮਸ਼ਹੂਰ ਏਕਮ ਹੱਤਿਆ ਥਾਂਡ ਦੀ ਸੁਣਵਾਈ ਦੌਰਾਨ ਬੁਧਵਾਰ ਨੂੰ ਰਿਲਾਇੰਸ ਕੰਪਨੀ ਦੇ ਨੁਮਾਇੰਦੇ ਅਦਾਲਤ ਵਿਚ ਪੇਸ਼ ਹੋਏ।  ਨਾਲ ਹੀ ਜਿਸ ਨੰਬਰ ਦੀ ਅਦਾਲਤ ਦੁਆਰਾ ਉਨ੍ਹਾਂ ਕੋਲੋਂ ਡਿਟੇਲ ਮੰਗੀ ਗਈ ਸੀ ਉਸ ਦੀ ਉਨ੍ਹਾਂ ਨੇ ਸਾਰੀ ਜਾਣਕਾਰੀ ਅਦਾਲਤ ਨੂੰ ਮੁਹੱਈਆ ਕਰਵਾਈ।  ਨੰਬਰ ਸਬੰਧੀ ਰਿਕਾਰਡ ਵੀ ਅਦਾਲਤ ਵਿਚ ਪੇਸ਼ ਕੀਤਾ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਇਹ ਨੰਬਰ ਪਹਿਲਾਂ ਉਨ੍ਹਾਂ ਦੀ ਕੰਪਨੀ ਦਾ ਸੀ, ਲੇਕਿਨ ਸਾਲ 2015 ਵਿਚ ਇਹ ਨੰਬਰ ਬੀਐਸਐਨਐਲ ਕੰਪਨੀ ਵਿਚ ਪੋਰਟ ਹੋ ਗਿਆ ਸੀ।
ਜਦ ਕਿ ਇਸ ਦੌਰਾਨ ਹੋਰ ਤਿੰਨ ਕੰਪਨੀਆਂ ਦੇ ਨੁਮਾÎਇੰਦੇ ਨਹੀਂ ਪੁੱਜੇ। ਇਸ ਦੇ ਚਲਦਿਆਂ ਅਦਾਲਤ ਨੇ ਉਨ੍ਹਾਂ ਸੰਮਨ ਜਾਰੀ ਕੀਤੇ ਹਨ। ਅਗਲੀ ਸੁਣਵਾਈ 'ਤੇ ਸਾਰਾ ਰਿਕਾਰਡ ਲੈ ਕੇ ਪੇਸ਼ ਹੋਣ ਲਈ ਕਿਹਾ।  ਮਾਮਲੇ ਦੀ ਮੁੱਖ ਦੋਸ਼ੀ ਏਕਮ ਢਿਲੋਂ ਦੀ ਪਤਨੀ ਸੀਰਤ ਕੌਰ ਅਦਾਲਤ ਵਿਚ ਪੇਸ਼ ਹੋਈ। ਜਦ ਕਿ ਮਾਮਲੇ ਦੇ ਸ਼ਿਕਾਇਤਕਰਤਾ ਦਰਸ਼ਨ ਸਿੰਘ ਢਿੱਲੋਂ ਅਤੇ ਜਸਪਾਲ ਸਿੰਘ ਅਦਾਲਤ ਵਿਚ ਪੇਸ਼ ਨਹੀਂ ਹੋਏ ਹਨ। ਇਸ ਨੂੰ ਅਦਾਲਤ ਨੇ ਗੰਭੀਰਤਾ ਨਾਲ ਲਿਆ ਹੈ। 

ਹੋਰ ਖਬਰਾਂ »