ਜਗਰਾਉਂ, 9 ਫ਼ਰਵਰੀ (ਹ.ਬ.) : ਵਿਦਿਆਰਥਣ ਨਾਲ ਜਬਰ ਜਨਾਹ ਤੇ ਉਸ ਦੇ ਗਰਭਵਤੀ ਹੋ ਜਾਣ 'ਤੇ ਉਦੋਂ ਦੇ ਪਿੰ੍ਰਸੀਪਲ ਸਮੇਤ  ਅਧਿਆਪਕ 'ਤੇ ਜਗਰਾਉਂ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਐਸਐਸਪੀ ਸੁਰਜੀਤ ਸਿੰਘ ਨੇ ਦੱਸਿਆ ਕਿ 11ਵੀਂ ਦੀ ਵਿਦਿਆਰਥਣ ਨਾਲ ਸਕੂਲ ਦੇ ਅਧਿਆਪਕ ਵਲੋਂ ਜਬਰ ਜਨਾਹ ਕਰਨ ਅਤੇ ਗਰਭਵਤੀ ਹੋਣ 'ਤੇ ਪ੍ਰਿੰਸੀਪਲ ਨਾਲ ਮਿਲ ਕੇ ਉਸ ਦਾ ਗਰਭਪਾਤ ਕਰਵਾਉਣ ਸਬੰਧੀ ਆਡੀਓ ਰਿਕਾਰਡਿੰਗ ਵਾਇਰਲ ਹੋਈ। ਇਸ ਮਗਰੋਂ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਤੇ ਐਸਆਈ ਭੁਪਿੰਦਰ ਕੌਰ ਨੇ ਨਾਬਾਲਗ ਵਿਦਿਆਰਥਣ ਤੇ ਮਾਪਿਆਂ ਨੂੰ ਨਾਲ ਲੈ ਕੇ ਡਿਊਟੀ ਮੈਜਿਸਟ੍ਰੇਟ ਮਨਮੋਹਨ ਕੌਸ਼ਿਕ ਦੇ ਦਫ਼ਤਰ ਬਿਆਨ ਕਲਮਬੱਧ ਕਰਨ ਲਈ ਪੇਸ਼ ਕੀਤਾ। ਵਿਦਿਆਰਥਣ ਨੇ ਦੱਸਿਆ ਕਿ ਉਸ ਨਾਲ ਅਧਿਆਪਕ ਹਰਜੀਤ ਸਿੰਘ ਵਾਸੀ ਗਿੱਲ ਪੱਤੀ ਸੁਧਾਰ ਨੇ ਲਾਇਬ੍ਰੇਰੀ ਵਿਚ ਜਬਰ ਜਨਾਹ ਕੀਤਾ। ਐਸਐਸਪੀ ਸੁਰਜੀਤ ਸਿੰਘ ਅਨੁਸਾਰ ਪੀੜਤ ਦੇ ਬਿਆਨਾਂ ਤੋਂ ਬਾਅਦ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਕੇ ਅਧਿਆਪਕ ਹਰਜੀਤ ਸਿੰਘ ਤੇ ਉਸ ਸਮੇਂ ਦੇ ਪਿੰ੍ਰਸੀਪਲ ਭਾਰਤ ਭੂਸ਼ਣ ਪੁੱਤਰ ਸੋਹਣ ਲਾਲ ਵਾਸੀ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ।

ਹੋਰ ਖਬਰਾਂ »