ਚੰਡੀਗੜ੍ਹ, 9 ਫ਼ਰਵਰੀ (ਹ.ਬ.) : ਲਗਭਗ ਸਾਰੇ ਲੋਕਾਂ ਨੂੰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਵੀ ਥੋੜ੍ਹੀ ਦੇਰ ਬਾਅਦ ਫੇਰ ਤੋਂ ਭੁੱਖ ਲੱਗਣ ਲੱਗਦੀ ਹੈ ਅਤੇ ਅਜਿਹੇ ਵਿਚ ਤੁਸੀਂ ਅਪਣੀ ਭੁੱਖ ਨੂੰ ਮਿਟਾਉਣ ਦੇ ਲਈ ਕੁਝ ਨਾ ਕੁਝ ਖਾ ਹੀ ਲੈਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਵਾਰ ਵਾਰ ਭੁੱਖ ਲੱਗਣ ਦੀ ਸਮੱਸਿਆ ਹੁੰਦੀ ਹੈ, ਕਈ ਲੋਕ ਇਸ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ ਪਰ ਅਸੀਂ ਆਪ ਨੂੰ ਦੱਸ ਦੇਈਏ ਕਿ ਜ਼ਿਆਦਾ ਭੁੱਖ ਲੱਗਣਾ ਵੀ ਕਿਸੇ ਬਿਮਾਰੀ ਦਾ ਕਾਰਨ ਹੋ ਸਕਦਾ ਹੈ। ਜ਼ਿਆਦਾ ਖਾਣ ਕਾਰਨ ਆਪ ਦਾ ਪਾਚਨ ਤੰਤਰ ਕਮਜ਼ੋਰ ਹੋ ਸਕਦਾ ਹੈ। ਜੇਕਰ ਆਪ ਨੂੰ ਵੀ ਵਾਰ ਵਾਰ ਭੁੱਖ ਲੱਗਦੀ ਹੈ ਤਾਂ ਚੌਕਸ ਹੋ ਜਾਵੋ। ਅੱਜ ਅਸੀਂ ਆਪ ਨੂੰ ਕੁਝ ਅਜਿਹੀ ਹੀ ਗੱਲਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਵਾਰ ਵਾਰ ਭੁੱਖ ਲੱਗਣ ਦਾ ਕਾਰਨ ਹੋ ਸਕਦੀ ਹੈ।
1. ਜੇਕਰ ਸਰੀਰ ਵਿਚ ਪ੍ਰੋਟੀਨ ਅਤੇ ਫਾਈਬਰ ਦੀ ਕਮੀ ਹੋਵੇ ਤਾਂ ਇਸ ਨਾਲ ਆਪ ਨੂੰ ਵਾਰ ਵਾਰ ਭੁੱਖ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਪ੍ਰੋਟੀਨ ਅਤੇ ਫਾਈਬਰ ਵਾਲੀ ਚੀਜ਼ਾਂ ਖਾਣ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ ਪਰ ਜੇਕਰ ਆਪ ਦੇ ਸਰੀਰ ਵਿਚ ਇਨ੍ਹਾਂ ਦੋਵੇਂ ਚੀਜ਼ਾਂ ਦੀ ਕਮੀ ਹੁੰਦੀ ਹੈ ਤਾਂ ਆਪ ਹਰ ਸਮੇਂ ਭੁੱਖੇ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਹੈ।
2. ਜੇਕਰ ਤੁਸੀਂ ਘੱਟ ਕੈਲੋਰੀ ਵਾਲੇ ਭੋਜਨ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਵੀ ਆਪ ਨੂੰ ਵਾਰ ਵਾਰ ਭੁੱਖ ਲੱਗ ਸਕਦੀ ਹੈ। ਇਸ ਲਈ ਹਮੇਸ਼ਾ ਭਰਪੂਰ ਮਾਤਰਾ ਵਿਚ ਕੈਲੋਰੀ ਵਾਲਾ ਭੋਜਨ ਹੀ ਖਾਣਾ ਚਾਹੀਦਾ।
3. ਬਹੁਤ ਸਾਰੇ ਲੋਕਾਂ ਦੀ ਆਦਤ ਸਵੇਰ ਦੇ ਸਮੇਂ ਨਾਸ਼ਤਾ ਨਾ ਕਰਨ ਦੀ ਹੁੰਦੀ ਹੈ ਪਰ ਅਸੀਂ ਆਪ ਨੂੰ ਦੱਸ ਦੇਈਏ ਕਿ ਜੇਕਰ ਆਪ ਸਵੇਰ ਦੇ ਸਮੇਂ ਨਾਸ਼ਤਾ ਨਹੀਂ ਕਰਦੇ ਹਨ ਤਾਂ ਇਸ ਨਾਲ ਆਪ ਦੀ ਸਿਹਤ ਨੂੰ ਨੁਕਸਾਨ ਹੋਣ ਦੇ ਨਾਲ ਨਾਲ ਭੁੱਖ ਦਾ ਵੀ ਅਹਿਸਾਸ ਹੁੰਦਾ ਹੈ। ਇਸ ਲਈ ਹਮੇਸ਼ਾ ਸਵੇਰ ਸਮੇਂ 'ਤੇ ਨਾਸ਼ਤਾ ਕਰੋ ਅਤੇ ਅਪਣੇ ਨਾਸ਼ਤੇ ਵਿਚ ਪ੍ਰੋਟੀਨ ਵਾਲੀ ਚੀਜ਼ਾਂ ਨੂੰ ਸ਼ਾਮਲ ਕਰੋ। ਅਜਿਹਾ ਕਰਨ ਨਾਲ ਆਪ ਨੂੰ ਵਾਰ ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.