ਨਹੀਂ ਪਾਸ ਹੋ ਸਕਿਆ ਅਮਰੀਕੀ ਕਾਂਗਰਸ ’ਚ ਬਜਟ, ਸਰਕਾਰੀ ਕੰਮਕਾਜ ਠੱਪ

ਵਾਸ਼ਿੰਗਟਨ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਇੱਕ ਵਾਰ ਫਿਰ ਸ਼ਟਡਾਊਨ ਹੋਣ ਕਾਰਨ ਸਰਕਾਰੀ ਕੰਮਕਾਜ ਬੰਦ ਹੋ ਗਿਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਅਮਰੀਕੀ ਕਾਂਗਰਸ ਸਰਕਾਰ ਦੇ ਕੰਮਕਾਜ ਲਈ ਜ਼ਰੂਰੀ ਬਜਟ ਪਾਸ ਕਰਨ ਵਿੱਚ ਅਸਫ਼ਲ ਰਹੀ ਹੈ। ਕਈ ਸੈਨੇਟਰਸ ਉਮੀਦ ਲਾਈ ਬੈਠੇ ਸਨ ਕਿ ਅਸਥਾਈ ਸੰਘੀ ਬਜਟ ਦੀ ਸਮਾਂ ਸੀਮਾ ਪੂਰੀ ਹੋਣ ਤੋਂ ਪਹਿਲਾਂ ਨਵੇਂ ਖਰਚ ਬਿਲ ਨੂੰ ਮਨਜੂਰੀ ਮਿਲ ਜਾਵੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਇਸ ਕਾਰਨ ਹੁਣ ਇੱਕ ਵਾਰ ਫਿਰ ਅਮਰੀਕਾ ਸਰਕਾਰ ’ਤੇ ਵਿੱਤੀ ਸੰਕਟ ਪੈਦਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਅਮਰੀਕਾ ਵਿੱਚ ਤਿੰਨ ਦਿਨ ਸ਼ਟਡਾਊਨ ਰਿਹਾ ਸੀ, ਪਰ ਉਸ ਸਮੇਂ ਸਰਕਾਰ ਦਾ ਕੰਮਕਾਜ ਠੀਕ ਢੰਗ ਨਾਲ ਚੱਲ ਸਕੇ ਇਸ ਦੇ ਲਈ ਅਸਥਾਈ ਬਜਟ ਨੂੰ ਸੈਨੇਟ ਅਤੇ ਹਾਊਸ ਆਫ ਰਿਪ੍ਰਜੈਂਟੇਟਿਵਸ ਵਿੱਚ ਪਾਸ ਕਰਵਾਇਆ ਗਿਆ ਸੀ। ਅਮਰੀਕਾ ਦੇ ਸਰਕਾਰੀ ਵਿਭਾਗ ਫੈਡਰਲ ਆਫਿਸ ਆਫ ਪਰਸਨਲ ਮੈਨੇਜਮੈਂਟ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਦੇ ਸੰਦਰਭ ਵਿੱਚ ਆਪਣੇ ਦਫ਼ਤਰਾਂ ਵਿੱਚ ਸੰਪਰਕ ਕਰਨਾ ਚਾਹੀਦਾ ਹੈ।

ਦੱਸ ਦੇਈਏ ਕਿ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਸੈਨੇਟ ਅਤੇ ਹਾਊਸ ਆਫ ਰਿਪ੍ਰਜੈਂਟੇਟਿਵਸ ਦੋ ਸਾਲ ਦੇ ਨਵੇਂ ਬਿਲ ਨੂੰ ਪਾਸ ਕੀਤਾ ਜਾਣਾ ਬੇਹੱਦ ਜ਼ਰੂਰੀ ਹੁੰਦਾ ਹੈ ਤਾਂ ਜੋ ਸਰਕਾਰ ਦਾ ਕੰਮਕਾਜ ਠੀਕ ਢੰਗ ਨਾਲ ਚੱਲ ਸਕੇ।

ਇੱਕ ਰਿਪੋਰਟ ਮੁਤਾਬਕ ਅਮਰੀਕਾ ਦਾ ਬਜਟ 1 ਅਕਤੂਬਰ ਤੋਂ ਪਹਿਲਾਂ ਪਾਸ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਸੇ ਦਿਨ ਤੋਂ ਅਮਰੀਕੀ ਸਰਕਾਰ ਦੇ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ, ਜਦੋਂ ਸਰਕਾਰ ਬਜਟ ਪਾਸ ਕਰਵਾਉਣ ਵਿੱਚ ਅਸਫ਼ਲ ਰਹੀ ਹੈ। ਇਸ ਬਜਟ ਤੋਂ ਬਾਅਦ ਕਈ ਸਰਕਾਰੀ ਏਜੰਸੀਆਂ ਲਈ ਅਸਥਾਈ ਤੌਰ ’ਤੇ ਪੈਸੇ ਦਾ ਇੰਤਜਾਮ ਕੀਤਾ ਜਾਂਦਾ ਹੈ। ਪਰ ਇਸ ਵਾਰ ਕਾਂਗਰਸ ਫੰਡਿੰਗ ਜਾਰੀ ਕਰਨ ਦੇ ਮੁੱਦੇ ’ਤੇ ਸਹਿਮਤੀ ਬਣਾਉਣ ਵਿੱਚ ਅਸਫ਼ਲ ਰਹੀ ਅਤੇ ਸ਼ਨਿੱਚਰਵਾਰ ਤੋਂ ਕਈ ਸੰਘੀ ਏਜੰਸੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਜਾਣਕਾਰੀ ਅਨੁਸਾਰ ਅਮਰੀਕੀ ਸੰਸਦ ਮੈਂਬਰਾਂ ਨੂੰ ਉਮੀਦ ਸੀ ਕਿ ਇਸ ਨਵੇਂ ਬਿਲ ਨੂੰ ਅੱਦੀ ਰਾਤ ਵਿੱਚ ਫੈਡਰਲ ਫੰਡਿੰਗ ਐਕਸਪਾਇਰ ਹੋਣ ਤੋਂ ਪਹਿਲਾਂ ਪਾਸ ਕਰਵਾ ਲਿਆ ਜਾਵੇਗਾ। ਰਿਪਬਲੀਕਨ ਸੈਨੇਟਰ ਰੈਂਡ ਪੌਲ ਨੇ ਉਮੀਦਾਂ ਨੂੰ ਉਸ ਸਮੇਂ ਧੱਕਾ ਦਿੱਤਾ, ਜਦੋਂ ਉਨ੍ਹਾਂ ਖਰਚ ਦੀ ਸੀਮਾ ਨੂੰ ਮੈਨਟੇਨ ਕਰਨ ਦੇ ਸੋਧ ’ਤੇ ਚੈਂਬਰ ਵਿੱਚ ਬਹਿਸ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਸਰਕਾਰ ਨੂੰ ਤਿੰਨ ਦਿਨ ਸ਼ਟ ਡਾਊਨ ਦਾ ਸਾਹਮਣਾ ਕਰਨਾ ਪਿਆ ਸੀ।

ਦੱਸ ਦੇਈਏ ਕਿ ਅਮਰੀਕਾ ਵਿੱਚ ਐਂਟੀ-ਡੈਫੀਸ਼ੀਐਂਸੀ ਐਕਟ ਲਾਗੂ ਹੈ। ਇਸ ਦੇ ਤਹਿਤ ਅਮਰੀਕਾ ਵਿੱਚ ਪੈਸੇ ਦੀ ਘਾਟ ਹੋਣ ’ਤੇ ਸੰਘੀ ਏਜੰਸੀਆਂ ਨੂੰ ਆਪਣਾ ਕਾਮਕੰਜ ਰੋਕਣਾ ਪੈਂਦਾ ਹੈ ਭਾਵ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜ ਦਿੱਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਦਿੱਤਾ ਜਾਂਦੀ। ਇਸ ਹਾਲਤ ਵਿੱਚ ਸਰਕਾਰ ਸੰਘੀ ਬਜਟ ਲਿਆਉਂਦੀ ਹੈ, ਜਿਸ ਨੂੰ ਪ੍ਰਤੀਨਿਧੀ ਸਭਾ ਅਤੇ ਸੈਨੇਟ, ਦੋਵਾਂ ਵਿੱਚ ਪਾਸ ਕਰਵਾਉਣਾ ਜ਼ਰੂਰੀ ਹੁੰਦਾ ਹੈ। ਮੌਜੂਦਾ ਹਾਲਾਤ ਵਿੱਚ ਅਜਿਹਾ ਅੰਦਾਜਾ ਹੈ ਕਿ ਅੱਠ ਲੱਖ ਤੋਂ ਵੱਧ ਸੰਘੀ ਕਰਮਚਾਰੀ ਗੈਰ-ਹਾਜ਼ਰ ਰਹਿਣਗੇ। ਸਿਰਫ਼ ਐਮਰਜੰਸੀ ਸੇਵਾਵਾਂ ਹੀ ਖੁੱਲੀਆਂ ਰਹਿਣਗੀਆਂ। ਇਸ ਤੋਂ ਪਹਿਲਾਂ 20 ਜਨਵਰੀ ਨੂੰ ਸਰਕਾਰੀ ਖਰਚਿਆਂ ਨੂੰ ਲੈ ਕੇ ਲਿਆਂਦੇ ਗਏ ਮਹੱਤਪੂਰਨ ਆਰਥਿਤ ਬਿੱਲ ਨੂੰ ਅਮਰੀਕਨ ਪਾਰਲੀਮੈਂਟ ਦੀ ਮਨਜੂਰੀ ਨਹੀਂ ਮਿਲ ਸਕੀ ਸੀ, ਜਿਸ ਕਾਰਨ ਸਰਕਾਰ ਨੂੰ ਸ਼ਟ ਡਾਊਨ ਦਾ ਐਲਾਨ ਕਰਨਾ ਪਿਆ ਸੀ।

ਹੋਰ ਖਬਰਾਂ »