ਮਾਸਕੋ, 11 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਰੂਸ ਦਾ ਯਾਤਰੀ ਜਹਾਜ਼ ਮਾਸਕੋ 'ਚ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ 'ਚ 62 ਮੁਸਾਫਰ ਸਵਾਰ ਸੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਸਣੇ 71 ਲੋਕ ਮਾਰੇ ਗਏ ਹਨ। ਜਹਾਜ਼ ਏਐਨ-148 ਨੇ ਮਾਸਕੋ ਹਵਾਈ ਅੱਡੇ ਤੋਂ ਓਰਸਕ ਲਈ ਉਡਾਣ ਭਰੀ ਸੀ ਤੇ ਕੁੱਝ ਸਮੇਂ ਮਗਰੋਂ ਰਡਾਰ ਨਾਲ ਇਸ ਦਾ ਸੰਪਰਕ ਟੁੱਟ ਗਿਆ ਤੇ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਸੇਵਾਵਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਹਾਜ਼ ਕਰੈਸ਼ ਹੋ ਗਿਆ ਹੈ ਅਤੇ ਇਸ ਜਹਾਜ਼ 'ਚ ਸਵਾਰ ਕਿਸੇ ਵੀ ਵਿਅਕਤੀ ਦੇ ਬਚੇ ਹੋਣ ਦੀ ਕੋਈ ਉਮੀਦ ਨਾ ਦੇ ਬਰਾਬਰ ਹੈ। ਜਾਣਕਾਰੀ ਮੁਤਾਬਿਕ ਇਹ ਜਹਾਜ਼ ਮਾਸਕੋ ਨੇੜੇ ਆਰਗੁਨੋ ਪਿੰਡ 'ਚ ਡਿੱਗਿਆ ਹੈ। 

ਹੋਰ ਖਬਰਾਂ »