4 ਅੱਤਵਾਦੀਆਂ ਦੇ ਖਾਤਮੇ ਨਾਲ ਫੌਜ ਦਾ ਆਪਰੇਸ਼ਨ ਖ਼ਤਮ

ਸ੍ਰੀਨਗਰ, 11 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਜੰਮੂ ਕਸ਼ਮੀਰ ਦੇ ਸੁੰਜੂਵਾਨ ਆਰਮੀ ਕੈਂਪ 'ਤੇ ਅੱਤਵਾਦੀ ਹਮਲੇ ਮਗਰੋਂ ਅੱਜ 4 ਅੱਤਵਾਦੀਆਂ ਦੇ ਖਾਤਮੇ ਨਾਲ ਫੌਜ ਦਾ ਆਪਰੇਸ਼ਨ ਖ਼ਤਮ ਹੋ ਗਿਆ। ਇਸ ਹਮਲੇ 'ਚ ਭਾਰਤ ਦੇ ਪੰਜ ਜਵਾਨ ਸ਼ਹੀਦ ਹੋਏ ਤੇ ਹਮਲੇ 'ਚ ਕਰਨਲ ਰੈਂਕ ਦੇ ਅਫ਼ਸਰ ਸਣੇ ਕੁਲ 9 ਜਣੇ ਜ਼ਖ਼ਮੀ ਹੋਏ ਹਨ। ਸ਼ਹੀਦ ਜਵਾਨਾਂ 'ਚ ਸੂਬੇਦਾਰ ਮਦਨ ਲਾਲ ਚੌਧਰੀ, ਸੂਬੇਦਾਰ ਮੁਹੰਮਦ ਅਸ਼ਰਫ਼ ਮੀਰ, ਹੌਲਦਾਰ ਹਬੀਬਉੱਲ•ਾ ਕੁਰੈਸ਼ੀ, ਨਾਇਕ ਮੰਜੂਰ ਅਹਿਮਦ, ਲਾਂਸ ਨਾਇਕ ਮੁਹੰਮਦ ਇਕਬਾਲ ਸ਼ਾਮਲ ਹਨ। ਇਸ ਹਮਲੇ 'ਚ ਇਕ ਨਾਗਰਿਕ ਦੀ ਵੀ ਮੌਤ ਹੋਈ ਹੈ ਜੋ ਲਾਂਸ ਨਾਇਕ ਮੁਹੰਮਦ ਇਕਬਾਲ ਦੇ ਪਿਤਾ ਸਨ। ਸਾਲ 2017 'ਚ ਜੰਮੂ ਕਸ਼ਮੀਰ 'ਚ ਹੁਣ ਤੱਥ ਕੁਲ 218 ਅੱਤਵਾਦੀ ਮਾਰੇ ਗਏ ਹਨ। ਉਥੇ ਹੀ ਇਸ ਸਾਲ ਜੰਮੂ ਕਸ਼ਮੀਰ 'ਚ 83 ਜਵਾਨ ਸ਼ਹੀਦ ਹੋ ਚੁਕੇ ਹਨ। ਇਸ ਹਮਲੇ ਦੀ ਜਾਂਚ ਲਈ ਕੌਮੀ ਸੁਰੱਖਿਆ ਏਜੰਸੀ ਸੁੰਜੂਵਾਨ ਆਰਮੀ ਕੈਂਪ ਪੁੱਜੀ ਹੋਈ ਹੈ। ਇਹ ਅੱਤਵਾਦੀ ਜੈਸ਼ ਏ ਮੁਹੰਮਦ ਦੇ ਦੱਸੇ ਜਾ ਰਹੇ ਹਨ। ਅੱਤਵਾਦੀਆਂ ਕੋਲੋਂ ਏ.ਕੇ.-56 ਅਤੇ ਭਾਰਤੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ। ਆਪਰੇਸ਼ਨ ਲਈ ਪੈਰਾ ਕਮਾਂਡੋਜ਼ ਨੂੰ ਵੀ ਤੈਨਾਤ ਕੀਤਾ ਗਿਆਸੀ। ਆਈਏਐਫ ਦੇ ਪੈਰਾ ਕਮਾਂਡੋਜ਼ ਨੂੰ ਉਧਮਪੁਰ ਅਤੇ ਸਰਸਾਵ ਤੋਂ ਜੰਮੂ ਬੁਲਾਇਆ ਗਿਆ ਸੀ। ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੇ ਘਟਨਾ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਇਸ ਵਿਚਾਲੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਦਾ ਮਾਸਟਰ ਮਾਇੰਡ ਅ ਰਉਫ ਅਸਗਰ ਹੈ। ਰਉਫ ਮੌਲਾਨਾ ਜੈਸ਼ ਏ ਮੁਹੰਮਦ ਦੇ ਚੀਫ਼ ਅੱਤਵਾਦੀ ਮਸੂਦ ਅਜ਼ਹਰ ਦਾ ਭਰਾ ਹੈ। ਫਰਵਰੀ ਦੇ ਪਹਿਲੇ ਹਫ਼ਤੇ ਰਉਫ਼ ਨੇ ਭਰਾ ਮੌਲਾਨਾ ਮਸੂਦ ਅਜ਼ਹਰ ਨਾਲ ਹਿਜਬੁਲ ਦੇ ਚੀਫ ਸਈਅਦ ਸਲਾਉਦੀਨ ਨਾਲ ਮੁਲਾਕਾਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ 9 ਫਰਵਰੀ ਨੂੰ ਅੱਤਵਾਦੀ ਅਫ਼ਜ਼ਲ ਗੁਰੂ ਦੀ ਬਰਸੀ ਦੇ ਦਿਨ ਦੋਵਾਂ ਨੇ ਹਮਲੇ ਨੂੰ ਅੰਜਾਮ ਦੇਣ ਲਈ ਮਦਦ ਮੰਗੀ ਸੀ।  

ਹੋਰ ਖਬਰਾਂ »