ਨਿਊਯਾਰਕ, 12 ਫ਼ਰਵਰੀ (ਹ.ਬ.) : ਇਕ ਰੂਸੀ ਵਿਅਕਤੀ ਨੇ  ਚੋਰੀ ਕੀਤੇ ਹੈÎਕਿੰਗ ਟੂਲ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੂਚਨਾ ਮੋੜਨ ਦਾ ਵਾਅਦਾ ਕਰਕੇ ਪਿਛਲੇ ਸਾਲ ਅਮਰੀਕੀ ਜਾਸੂਸਾਂ ਕੋਲੋਂ ਇੱਕ ਲੱਖ ਡਾਲਰ ਠੱਗ ਲਏ।  ਅਮਰੀਕੀ ਅਖ਼ਬਾਰ ਵਿਚ ਛਪੀ ਖ਼ਬਰ ਦੇ ਅਨੁਸਾਰ ਜਿਹੜੀ ਚੀਜ਼ਾਂ ਨੂੰ ਮੋੜਨ ਦਾ ਵਾਅਦਾ ਕੀਤਾ ਸੀ, ਉਸ ਵਿਚ ਪੱਛਮੀ ਬਰਲਿਨ ਦੇ ਇਕ  ਬਾਰ ਵਿਚ ਗੁਪਤ ਯੂਐਸਬੀ ਡਰਾਈਵ ਸੌਂਪਣ ਅਤੇ ਕੌਮੀ ਸੁਰੱਖਿਆ ਏਜੰਸੀ ਨੂੰ ਟਵਿਟਰ ਅਕਾਊਂਟ 'ਤੇ ਦਿੱਤੇ ਗਏ ਸੰਦੇਸ਼ ਸ਼ਾਮਲ ਹਨ।ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਏਜੰਟਾਂ ਨੇ ਐਨਐਸਏ ਤੋਂ ਚੋਰੀ ਕੀਤੇ ਗਏ ਰੂਸੀ ਚੈਕਿੰਗ ਪ੍ਰੋਗਰਾਮ ਤੋਂ ਇਨ੍ਹਾਂ ਵਾਪਸ ਖਰਦੀਣ ਦੇ ਲਈ ਕਥਿਤ ਤੌਰ 'ਤੇ ਪਿਛਲੇ ਸਾਲ ਚੰਗਾ ਖਾਸਾ ਸਮਾਂ ਲਗਾਇਆ ਸੀ। ਸਥਾਨਕ ਅਖ਼ਬਾਰ ਨੇ ਲਿਖਿਆ ਕਿ ਵਿਕਰੇਤਾ ਦੀ ਪਛਾਣ ਨਹੀਂ ਹੋ ਸਕੀ ਹੈ ਲੇਕਿਨ ਉਸ ਦੇ ਤਾਰ ਸਾਈਬਰ ਅਪਰਾਧੀਆਂ ਅਤੇ ਰੂਸੀ ਖੁਫ਼ੀਆ ਤੰਤਰ ਨਾਲ ਜੁੜੇ ਹੋਏ ਹਨ। ਉਸ ਨੇ ਅਮਰੀਕੀ ਖੁਫ਼ੀਆ ਏਜੰਟਾਂ ਨੂੰ ਇਹ ਲਾਲਚ ਦਿੱਤਾ ਕਿ ਉਹ ਕੌਮੀ ਸੁਰੱਖਿਆ ਏਜੰਸੀ ਦੇ ਹੈਕਿੰਗ ਉਪਕਰਣਾਂ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਦੇ ਬਾਰੇ ਵਿਚ ਸ਼ੈਡੋ ਬਰੋਕਰਸ ਨਾਂ ਦੇ Îਇੱਕ ਸ਼ੱਕੀ ਸਮੂਹ ਨੇ ਆਨਲਾਈਨ ਵਿਕਰੀ ਦਾ ਇਸ਼ਤਿਹਾਰ ਦਿੱਤਾ ਸੀ। ਵਿਕਰੇਤਾ ਨੇ ਇਸ ਦੇ ਲਈ ਦਸ ਲੱਖ ਅਮਰੀਕੀ ਡਾਲਰ ਦੀ ਮੰਗ ਕੀਤੀ ਸੀ। ਬਰਲਿਨ ਸਥਿਤ ਹੋਟਲ ਦੇ Îਇੱਕ ਕਮਰੇ ਵਿਚ ਇਕ ਲੱਖ ਡਾਲਰ ਨਾਲ ਭਰਿਆ ਸੂਟਕੇਸ ਦਿੱਤਾ ਗਿਆ ਸੀ ਜੋ ਅਮਰੀਕੀ ਏਜੰਟ ਵਲੋਂ ਸ਼ੁਰੂਆਤੀ ਭੁਗਤਾਨ ਸੀ। ਅਖ਼ਬਾਰ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਏਜੰਟ ਨੂੰ ਇਹ ਹੁਣ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਵਿਕਰੇਤਾ ਨੇ ਜੋ ਦੇਣ ਦਾ ਵਾਅਦਾ ਕੀਤਾ ਸੀ ਉਹ ਸਚਮੁਚ ਉਸ ਦੇ ਕੋਲ ਸੀ ਵੀ ਜਾਂ ਨਹੀਂ।

ਹੋਰ ਖਬਰਾਂ »