ਜਕਾਰਤਾ, 12 ਫ਼ਰਵਰੀ (ਹ.ਬ.) : ਇੰਡੋਨੇਸ਼ੀਆ ਦੇ ਇੱਕ ਗਿਰਜਾ ਘਰ ਵਿਚ ਪ੍ਰਾਰਥਨਾ ਸਭਾ ਦੌਰਾਨ ਲੋਕਾਂ 'ਤੇ ਤਲਵਾਰ ਨਾਲ ਹਮਲਾ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਤਲਵਾਰ ਨਾਲ ਕੀਤੇ ਗਏ ਹਮਲੇ ਵਿਚ ਚਾਰ ਲੋਕ ਜ਼ਖਮੀ ਹੋ ਗਏ। 
ਐਤਵਾਰ ਸਵੇਰੇ ਦੀ ਇਹ ਘਟਨਾ ਯੋਗਿਆਕਾਰਟਾ ਸੂਬੇ ਦੇ ਸਲੇਮਨ ਜ਼ਿਲ੍ਹੇ ਦੀ ਹੈ। ਹਮਲੇ ਦੇ ਕਾਰਨਾਂ ਦਾ ਪਤਾ ਅਜੇ ਤੱਕ ਨਹੀਂ ਚਲ ਸਕਿਆ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਵਿਚ ਗਿਰਜਾ ਘਰ ਇਸਲਾਮੀ ਅੱਤਵਾਦੀਆਂ ਦਾ ਸੌਖਾ ਨਿਸ਼ਾਨਾ ਰਿਹਾ ਹੈ। ਘਟਨਾ ਨਾਲ ਸਬੰਧਤ ਵੀਡੀਓ ਵਿਚ ਦਿਖ ਰਿਹਾ ਹੈ ਕਿ ਜਦ ਹਮਲਾਵਰ ਨੇ ਅਪਣੀ ਤਲਵਾਰ ਨਾਲ ਲੋਕਾਂ 'ਤੇ ਹਮਲਾ ਕਰਨ ਦੇ ਲਈ ਉਨ੍ਹਾਂ ਵੱਲ ਝਪਟਿਆ ਤਦ ਗਿਰਜਾ ਘਰ ਵਿਚ ਲੋਕਾਂ ਨੇ ਉਸ 'ਤੇ ਕਿਤਾਬਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖਮੀਆਂ ਵਿਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਪਾਦਰੀ ਵੀ ਸ਼ਾਮਲ ਹੈ। ਪੁਲਿਸ ਅਧਿਕਾਰੀ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸ਼ੱਕੀ ਹਮਲਾਵਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ