ਲੰਡਨ, 12 ਫ਼ਰਵਰੀ (ਹ.ਬ.) : ਲੰਡਨ ਸਿਟੀ ਏਅਰਪੋਰਟ 'ਤੇ ਬੰਬ ਮਿਲਣ ਨਾਲ ਭਾਜੜਾਂ ਪੈ ਗਈਆਂ ਹਨ। ਇਸ ਬੰਬ ਨੂੰ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਬੰਬ ਮਿਲਣ ਦੇ ਤੁਰੰਤ ਬਾਅਦ ਏਅਰਪੋਰਟ 'ਤੇ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਅਤੇ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਬੰਬ  ਟੇਮਸ ਨਦੀ ਦੇ ਜੌਰਜ ਵੀ ਡੌਕ ਦੇ ਕੋਲ ਮਿਲਿਆ। ਬੰਬ ਦੀ ਸੂਚਨਾ ਮਿਲਦੇ ਹੀ ਬੰਬ ਰੋਕੂ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ ਤੇ ਇਸ ਨੂੰ ਨਕਾਰਾ ਕਰਨ ਵਿਚ ਜੁਟ ਗਿਆ ਹੈ। 
ਲੰਡਨ ਸਿਟੀ ਏਅਰਪੋਰਟ ਦੇ ਯਾਤਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਏਅਰਪੋਰਟ ਵੱਲ ਨਾ ਜਾਣ ਅਤੇ ਜੇਕਰ ਅਪਣੀ ਫਲਾਈਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਚਾਹੀਦੀ ਤਾਂ ਉਸ ਦੇ ਲਈ ਸਿੱਧਾ ਏਅਰਲਾਈਨ ਨਾਲ ਸੰਪਰਕ ਕਰਨ। ਬੰਬ ਦੇ ਮਿਲਣ ਤੋਂ ਬਾਅਦ ਸੰਭਾਵਤ ਖ਼ਤਰੇ ਨੂੰ ਦੇਖਦੇ ਹੋਏ ਏਅਰਪੋਰਟ 'ਤੇ ਜਹਾਜ਼ਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਬੰਬ ਰੋਕੂ ਦਸਤਾ ਅਤੇ ਰਾਇਲ ਨੇਵੀ ਬੰਬ ਨੂੰ ਨਕਾਰਾ ਕਰਨ ਵਿਚ ਜੁਟ ਗਏ।
ਏਅਰਪੋਰਟ ਦੀ ਆਸ ਪਾਸ ਦੀ ਕਈ ਸੜਕਾਂ ਨੂੰ ਬੰਦ ਕਰਕੇ ਟਰੈਫਿਕ ਡਾਇਵਰਟ ਕੀਤਾ ਗਿਆ ਹੈ। ਪੁਲਿਸ ਨੇ 214 ਮੀਟਰ ਦੇ ਇਲਾਕੇ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਬੰਬ ਇਕ ਕਰਮਚਾਰੀ ਨੂੰ ਕੰਮ ਕਰਦੇ ਸਮੇਂ ਮਿਲਿਆ।  ਇਹ ਏਅਰਪੋਰਟ ਲੰਡਨ ਦਾ ਉਹ ਇਲਾਕਾ ਹੈ ਜਿੱਥੇ ਸਤੰਬਰ 1940 ਤੋਂ ਮਈ 1941 ਦੇ ਵਿਚ ਜਰਮਨ ਏਅਰਫੋਰਸ ਦੇ ਜਹਾਜ਼ਾਂ ਨੇ ਹਜ਼ਾਰਾਂ ਬੰਬ ਡੇਗੇ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ