ਕਾਹਿਰਾ, 12 ਫ਼ਰਵਰੀ (ਹ.ਬ.) : ਮਿਸਰ ਦੀ ਫ਼ੌਜ ਨੇ ਸਿਨਾਈ ਖੇਤਰ ਵਿਚ ਵੱਡੇ ਪੱਧਰ 'ਤੇ ਫ਼ੌਜੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਹੁਣ ਤੱਕ 16 ਅੱਤਵਾਦੀ ਢੇਰ ਕੀਤੇ ਜਾ ਚੁੱਕੇ ਹਨ ਜਦ ਕਿ ਚਾਰ ਗ੍ਰਿਫ਼ਤਾਰ ਕੀਤੇ ਗਏ ਹਨ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਲਗਾਤਾਰ ਹਮਲੇ ਕਰਕੇ ਅੱਤਵਾਦੀਆਂ ਦਾ ਲੱਕ ਤੋੜਨਾ ਹੈ। ਫ਼ੌਜ ਨੇ ਪਿਛਲੇ ਕੁਝ ਮਹੀਨਿਆਂ ਵਿਚ ਅੱਤਵਾਦੀਆਂ ਦੇ 66 ਟਿਕਾਣਿਆਂ ਨੂੰ ਨਿਸ਼ਾਨਾ ਨਿਸ਼ਾਨਾ ਬਣਾਇਆ। ਇਨ੍ਹਾਂ ਵਿਚ ਹਥਿਆਰਾਂ ਦੇ ਡਿੱਪੂ, ਕਾਰ, ਬਾਈਕ ਆਦਿ ਸ਼ਾਮਲ ਹਨ। ਨਵੀਂ ਮੁਹਿੰਮ ਨੂੰ ਵਿਸ਼ੇਸ਼ ਰੂਪ ਨਾਲ ਸਿਨਾਈ ਖੇਤਰ ਤੱਕ ਸੀਮਤ ਰੱਖਿਆ ਗਿਆ ਹੈ। ਵੈਸੇ ਨੀਲ ਡੈਲਟਾ ਅਤੇ ਪੱਛਮੀ ਰੇਗਿਸਤਾਨ ਦੇ Îਇਲਾਕੇ ਵੀ ਫ਼ੌਜ ਦੇ Îਨਿਸ਼ਾਨੇ 'ਤੇ ਹਨ। ਮਿਸਰ ਵਿਚ ਇਸ ਸਾਲ ਮਾਰਚ ਵਿਚ ਚੋਣ ਹੋਣੀ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ ਸੀਸੀ ਨੇ ਪਿਛਲੇ ਸਾਲ ਨਵੰਬਰ ਵਿਚ ਫ਼ੌਜ ਨੂੰ ਅੱਤਵਾਦੀਆਂ ਦਾ ਤਿੰਨ ਮਹੀਨੇ ਅੰਦਰ ਸਫਾਇਆ ਕਰਨ ਦਾ ਆਦੇਸ਼ ਦਿੱਤਾ ਸੀ। ਪਿਛਲੇ ਸਾਲ ਮਸਜਿਦ 'ਤੇ ਹੋਏ ਇਕ ਅੱਤਵਾਦੀ ਹਮਲੇ ਵਿਚ ਤਿੰਨ ਸੌ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਪੂਰੇ ਅਰਬ ਵਿਚ ਇਹ ਸਭ ਤੋਂ ਖਤਰਨਾਕ ਅੱਤਵਾਦੀ ਹਮਲਿਆਂ ਵਿਚੋਂ ਇਕ ਸੀ।

ਹੋਰ ਖਬਰਾਂ »