ਨਿਊਯਾਰਕ ਰਿਹਾ ਪਹਿਲੇ ਨੰਬਰ 'ਤੇ
   ਨਵੀਂ ਦਿੱਲੀ, 12 ਫ਼ਰਵਰੀ (ਹ.ਬ.) : ਮੁੰਬਈ ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ ਵਿਚ 12ਵੇਂ ਨੰਬਰ 'ਤੇ ਹੈ। ਇਸ ਦੀ ਕੁੱਲ ਸੰਪਤੀ 61 ਲੱਖ ਕਰੋੜ ਰੁਪਏ ਦੱਸੀ ਗਈ ਹੈ। ਅਰਬਪਤੀਆਂ ਦੇ ਮਾਮਲੇ ਵਿਚ ਵੀ ਮੁੰਬਈ ਦੁਨੀਆ ਦੇ ਦਸ ਟੌਪ ਸ਼ਹਿਰਾਂ ਵਿਚੋਂ ਇੱਕ ਹੈ। Îਇੱਥੇ ਕੁੱਲ  28 ਅਰਬਪਤੀ ਰਹਿੰਦੇ ਹਨ। ਇਨ੍ਹਾਂ ਵਿਚੋਂ ਹਰੇਕ ਦੀ ਸੰਪਤੀ Îਇੱਕ ਅਰਬ ਡਾਲਰ ਜਾਂ ਇਸ ਤੋਂ ਜ਼ਿਆਦਾ ਹੈ। ਮਾਰਿਕਟ ਰਿਸਰਚ ਕੰਪਨੀ Îਿਨਊ ਵਰਲਡ ਵੈਲਥ ਦੀ ਰਿਪੋਰਟ ਦੇ ਮੁਤਾਬਕ ਅਗਲੇ ਦਸ ਸਾਲ ਵਿਚ ਵੈਲਥ ਕ੍ਰਿਏਸ਼ਨ ਦੇ ਮਾਮਲੇ ਵਿਚ ਮੁੰਬਈ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਹੋਵੇਗਾ।  ਲਿਸਟ ਵਿਚ ਮੁੰਬਈ ਤੋਂ ਬਾਅਦ  60.66 ਲੱਖ ਕਰੋੜ ਰੁਪਏ ਦੀ ਸੰਪਤੀ ਦੇ ਨਾਲ ਟੋਰਾਂਟੋ 13ਵੇਂ, 58.60 ਲੱਖ ਕਰੋੜ ਦੀ ਸੰਪਤੀ ਦੇ ਨਾਲ ਫਰੈਂਕਫਰਟ 14ਵੇਂ ਅਤੇ 55.26  ਲੱਖ ਕਰੋੜ ਰੁਪਏ ਦੇ ਨਾਲ ਫਰੈਂਕਫਰਟ 14ਵੇਂ ਅਤੇ 55.26 ਲੱਖ ਕਰੋੜ ਰੁਪਏ ਦੇ ਨਾਲ ਪੈਰਿਸ 15ਵੇਂ ਨੰਬਰ 'ਤੇ ਰਿਹਾ। ਸ਼ਹਿਰ ਦੀ ਕੁੱਲ ਸੰਪਤੀ ਦਾ ਆਕਲਨ ਕਰਨ ਵਿਚ ਉਥੇ ਦੇ ਨਿਵਾਸੀਆਂ ਦੀ ਨਿੱਜੀ ਸੰਪਤੀ ਹੀ ਸ਼ਾਮਲ ਕੀਤੀ ਗਈ ਹੈ। ਦੁਨੀਆ ਦੇ ਅਮੀਰ ਸ਼ਹਿਰਾਂ ਦੀ ਇਸ ਲਿਸਟ ਵਿਚ 193 ਲੱਖ ਕਰੋੜ ਦੀ ਸੰਪਤੀ ਦੇ ਨਾਲ ਨਿਊਯਾਰਕ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ 173. 50 ਲੱਖ ਕਰੋੜ ਦੀ ਕੁੱਲ ਸੰਪਤੀ ਵਾਲਾ ਲੰਡਨ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ