ਪਟਿਆਲਾ, 12  ਫ਼ਰਵਰੀ (ਹ.ਬ.) : ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੁਲਿਸ ਅਫ਼ਸਰਾਂ ਸਮੇਤ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। Îਇਕ ਵਾਰ ਮੁੜ ਤੋਂ  ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਮਿਲੀ ਹੈ। Îਇਹ ਧਮਕੀ ਸ਼ੇਰਾ ਖੁੱਬਣ ਗਰੁੱਪ ਨੇ ਅਪਣੇ ਫੇਸਬੁੱਕ ਪੇਜ 'ਤੇ ਪੋਸਟ ਕਰਕੇ ਦਿੱਤੀ ਹੈ ਜਦ ਕਿ ਇਸ ਮਾਮਲੇ ਵਿਚ ਹੁਣ ਤੱਕ ਪੁਲਿਸ ਦੇ ਸੀਨੀਅਰ ਅਫ਼ਸਰ ਚੁੱਪ ਵੱਟੀ ਬੈਠੇ ਹਨ। ਜਦ ਤੋਂ ਪੁਲਿਸ ਅਧਿਕਾਰੀ ਵਿਕਰਮਜੀਤ ਬਰਾੜ ਨੇ ਟੀਮ ਦੇ ਨਾਲ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕੀਤਾ ਹੈ ਤਦ ਤੋਂ ਲਗਾਤਾਰ ਬਰਾੜ ਅਤੇ ਉਨ੍ਹਾਂ ਦੀ ਟੀਮ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ।  ਗੌਂਡਰ ਦੇ ਸਾਥੀ ਇਸ ਐਨਕਾਊਂਟਰ ਨੂੰ ਝੂਠਾ ਦੱਸਦੇ ਹੋਏ ਧਮਕੀਆਂ ਦੇ ਰਹੇ ਹਨ ਕਿ ਪੁਲਿਸ ਨੇ ਉਨ੍ਹਾਂ ਦੇ ਚਾਰ ਮਾਰੇ ਹਨ, ਤਾਂ ਉਹ ਉਨ੍ਹਾਂ ਦੇ ਛੇ ਮਾਰਨਗੇ। ਇਹ ਸਿਲਸਿਲਾ ਇੱਥੇ ਰੁਕਣ ਵਾਲਾ ਨਹੀਂ। ਗੌਂਡਰ ਦਾ ਮੌਤ ਦਾ ਬਦਲਾ ਲਿਆ ਜਾਵੇਗਾ। ਹਾਲਾਂਕਿ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਵੀ ਸੋਸ਼ਲ ਮੀਡੀਆ ਤੱਕ ਅਪਣੀ ਪਹੁੰਚ ਕਰੇਗੀ ਅਤੇ ਇਨ੍ਹਾਂ ਧਮਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।   ਲੇਕਿਨ ਇਸ ਚਿਤਾਵਨੀ ਤੋਂ ਬਾਅਦ ਗੌਂਡਰ ਦੇ ਸਾਥੀ ਠੰਡੇ ਨਹੀਂ ਪਏ।
ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ 'ਤੇ ਪਾਈ ਅਪਣੀ ਪੋਸਟ ਵਿਚ ਲਿਖਿਆ ਕਿ ਤੁਹਾਨੂੰ ਜਿੰਨਾ ਜਸ਼ਨ ਮਨਾਉਣਾ ਮਨਾ ਲਵੋ।  ਤੁਸੀਂ ਲੋਕਾਂ ਨੂੰ ਦੱਸਾਂਗੇ ਕਿ ਸਟਾਰ ਕਿਵੇਂ ਲੱਗਦੇ ਹਨ।  ਇਹ ਧਮਕੀ ਫੇਸਬੁੱਕ 'ਤੇ ਵਿੱਕੀ ਗੌਂਡਰ ਦੀ ਫ਼ੋਟੋ ਸਮੇਤ ਪਾਈ ਗਈ ਹੈ। ਧਮਕੀਆਂ ਦੇਣ ਵਾਲੇ Îਇਹ ਗੈਂਗਸਟਰ ਹਨ ਜਾਂ ਕੋਈ ਹੋਰ।

ਹੋਰ ਖਬਰਾਂ »