ਦੁਬਈ, 13 ਫ਼ਰਵਰੀ (ਹ.ਬ.) : ਇਰਾਕ ਨੇ ਕਿਹਾ ਕਿ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦਾ ਸਰਗਨਾ ਅਬੂ ਬਕਰ ਅਲ ਬਗਦਾਦੀ ਅਜੇ ਵੀ ਜਿਊਂਦਾ ਹੈ ਲੇਕਿਨ ਉਹ ਜ਼ਖਮੀ ਹੈ। ਪਾਕਿਸਤਾਨੀ ਅਖ਼ਬਾਰ ਦੀ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੀਰੀਆ ਵਿਚ ਹਵਾਈ ਹਮਲੇ ਵਿਚ ਬਗਦਾਦੀ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਕਿਸੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ।  ਰਿਪੋਰਟ ਵਿਚ ਖੁਫ਼ੀਆ ਅਤੇ ਅੱਤਵਾਦ ਰੋਕੂ ਵਿਭਾਗ ਦੇ  ਪ੍ਰਮੁੱਖ ਅਬੂ ਅਲੀ ਅਲ ਬਸਰੀ ਦੇ ਹਵਾਲੇ ਤੋਂ ਕਿਹਾ ਕਿ ਬਗਦਾਦੀ ਹੁਣ ਵੀ ਜ਼ਿੰਦਾ ਹੈ ਅਤੇ ਉਤਰ-ਪੂਰਵੀ ਸੀਰੀਆ-ਇਰਾਕ ਸਰਹੱਦ ਦੇ ਸੀਰੀਆਈ ਇਲਾਕੇ ਦੇ ਰੇਗਿਸਤਾਨ ਵਿਚ ਲੁਕਿਆ ਹੋਇਆ ਹੈ। ਬਸਰੀ ਨੇ ਕਿਹਾ ਕਿ ਬਗਦਾਦੀ ਗੰਭੀਰ ਤੌਰ 'ਤੇ ਜ਼ਖ਼ਮੀ ਹੈ ਅਤੇ ਡਾਇਬਿਟੀਜ਼ ਨਾਲ ਪੀੜਤ ਹੈ। ਉਹ ਇਰਾਕ ਵਿਚ ਆਈਐਸ ਦੇ ਗੜ੍ਹ ਵਿਚ ਹਵਾਈ ਹਮਲੇ ਵਿਚ ਜ਼ਖਮੀ ਹੋਇਆ ਸੀ।  ਅਮਰੀਕੀ ਖੁਫ਼ੀਆ ਏਜੰਸੀ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪਿਛਲੇ ਸਾਲ ਮਈ ਵਿਚ ਜਦ ਸੀਰੀਆ ਵਿਚ ਰੱਕਾ ਦੇ ਨੇੜੇ ਮਿਜ਼ਾਈਲ ਹਮਲਾ ਕੀਤਾ ਗਿਆ ਤਦ ਬਗਦਾਦੀ ਉਥੇ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਬਗਦਾਦੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਖ਼ਬਰਾਂ ਆਉਂਦੀਆਂ ਰਹੀਆਂ ਹਨ ਲੇਕਿਨ ਇਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋ ਸਕੀ।

ਹੋਰ ਖਬਰਾਂ »