ਅੰਮ੍ਰਿਤਸਰ, 13 ਫ਼ਰਵਰੀ (ਹ.ਬ.) : ਰਨਵੇ ਅਪਗਰੇਡੇਸ਼ਨ ਨੂੰ ਲੈ ਕੇ ਚੰਡੀਗੜ੍ਹ ਹਵਾਈ ਅੱਡੇ ਨੂੰ 12 ਫ਼ਰਵਰੀ ਤੋਂ ਲੈ ਕੇ 26 ਫ਼ਰਵੀ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਸਿੱਧਾ ਅਸਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਵੇਗਾ ਕਿਉਂਕਿ ਚੰਡੀਗੜ੍ਹ  ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਦੁਬਈ, ਸ਼ਾਰਜਾਹ ਤੇ ਬੈਂਕਾਕ ਦੇ ਨਾਲ ਨਾਲ ਘਰੇਲੂ ਉਡਾਣਾਂ ਵੀ ਅਗਲੇ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ  ਹਵਾਈ ਅੱਡੇ ਤੋਂ ਰੋਜ਼ਾਨਾ ਦੋ ਦਰਜਨ ਤੋਂ ਵਧ ਜਹਾਜ਼ ਉਡਾਣਾਂ ਭਰਦੇ ਹਨ। ਹੋ ਸਕਦਾ ਹੈ ਕਿ ਉਕਤ ਉਡਾਣਾਂ ਨੂੰ ਅੰਮ੍ਰਿਤਸਰ ਦੇ ਰਸਤੇ ਡਾਇਵਰਟ ਕਰਕੇ ਆਪਰੇਟ ਕੀਤਾ ਜਾਵੇ। ਅੰਮ੍ਰਿਤਸਰ ਤੋਂ ਡੇਢ ਦਰਜਨ ਅੰਤਰਰਾਸ਼ਟਰੀ ਅਤੇ 20 ਤੋਂ  ਜ਼ਿਆਦਾ ਘਰੇਲੂ ਜਹਾਜ਼ ਉਡਾਣਾਂ ਭਰਦੇ ਹਨ ਅਤੇ 12 ਤੋਂ 15 ਹਜ਼ਾਰ ਤੱਕ ਯਾਤਰੀ ਰੋਜ਼ਾਨਾ ਇਸ ਹਵਾਈ ਅੱਡੇ ਤੋਂ ਸਫਰ ਕਰਦੇ ਹਨ।

ਹੋਰ ਖਬਰਾਂ »

ਚੰਡੀਗੜ